ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਸੰਪਰਕ ਸੜਕਾਂ ਦੇ ਨੀਂਹ ਪੱਥਰ ਰੱਖੇ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈੱਟਵਰਕ
ਸਾਦਿਕ (ਫਰੀਦਕੋਟ) 21 ਅਕਤੂਬਰ 2021 - ਫਰਦੀਕੋਟ ਦੇ ਵਿਧਾਇਕ ਸ.ਕੁਸ਼ਲਦੀਪ ਸਿੰਘ ਢਿੱਲੋਂ ਵੱਲੋਂ ਅੱਜ ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੀਆਂ ਲਿੰਕ ਸੜਕਾਂ ਪਿੰਡ ਸੁੱਖਣਵਾਲਾ ਤੋਂ ਚੇਤ ਸਿੰਘ ਵਾਲਾ ਅਤੇ ਪਿੰਡ ਮਚਾਕੀ ਕਲਾ ਤੋਂ ਮਿੱਡੂਮਾਨ ਤੱਕ ਨਵੀਆਂ ਸੰਪਰਕ ਸੜਕਾਂ ਦਾ ਨੀਂਹ ਪੱਥਰ ਰੱਖਿਆ , ਇਨ੍ਹਾਂ 2 ਨਵੀਆਂ ਬਣਨ ਵਾਲੀਆਂ ਸੰਪਰਕ ਸੜਕਾਂ ਤੇ 1 ਕਰੋੜ 49 ਲੱਖ ਰੁਪਏ ਦੀ ਰਾਸ਼ੀ ਖਰਚ ਆਉਣ ਦਾ ਅਨੁਮਾਨ ਹੈ।
ਇਸ ਮੌਕੇ ਵਿਧਾਇਕ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਰਾਜ ਦੇ ਹਰ ਵਰਗ ਦੀ ਭਲਾਈ ਅਤੇ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੀ ਪੱਧਰ ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਸੁੱਖਣਵਾਲਾ ਤੋਂ ਚੇਤ ਸਿੰਘ ਵਾਲਾ ਸੰਪਰਕ ਸੜਕ ਜਿਸ ਦੀ ਲੰਬਾਈ 3.80 ਕਿਲੋਮੀਟਰ ਹੈ ਦਾ ਨੀਂਹ ਪੱਥਰ ਰੱਖਿਆ ਹੈ, ਜਿਸ ਤੇ 94 ਲੱਖ ਰੁਪਏ ਖਰਚ ਆਉਣਗੇ। ਇਸੇ ਤਰ੍ਹਾਂ ਪਿੰਡ ਮਚਾਕੀ ਕਲਾ ਤੋਂ ਮਿੱਡੂਮਾਨ ਲਿੰਕ ਸੜਕ ਜਿਸ ਦੀ ਲੰਬਾਈ 2.20 ਕਿਲੋਮੀਟਰ ਹੈ ਦਾ ਨੀਂਹ ਪੱਥਰ ਰੱਖਿਆ ਹੈ, ਜਿਸ ਤੇ 55 ਲੱਖ ਹਜ਼ਾਰ ਰੁਪਏ ਖਰਚ ਆਉਣਗੇ। ਉਨ੍ਹਾਂ ਕਿਹਾ ਕਿ ਫਰੀਦਕੋਟ ਹਲਕੇ ਦੀਆਂ ਜਿਹੜੀਆਂ ਵੀ ਲਿੰਕ ਸੜਕਾਂ ਨੂੰ ਮੁਰੰਮਤ ਦੀ ਜ਼ਰੂਰਤ ਹੈ ਉਨ੍ਹਾਂ ਤੇ ਪ੍ਰੀਮਿਕਸ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਨਵੀਆਂ ਸੰਪਰਕ ਸੜਕਾਂ ਦੇ ਉਸਾਰੀ ਤੇ 6 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਪੇਂਡੂ ਤੇ ਸ਼ਹਿਰੀ ਖੇਤਰਾਂ ਨੂੰ ਵਧੀਆ ਸੜਕੀ ਨੈਟਵਰਕ ਦੇਣ ਲਈ ਵਚਨਬੱਧ ਹੈ। ਜਿੱਥੇ ਰਾਜ ਵਿਚ ਵੱਡੀ ਪੱਧਰ ਤੇ ਹਾਈਵੇਅ, ਨੈਸ਼ਨਲ ਹਾਈਵੇਅ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ ਉੱਥੇ ਹੀ ਸਾਰੇ ਪਿੰਡਾਂ ਨੂੰ ਇਕ ਦੂਜੇ ਨਾਲ ਜੋੜਨ ਲਈ ਨਵੀਆਂ ਸੰਪਰਕ ਸੜਕਾਂ ਦੀ ਉਸਾਰੀ ਅਤੇ ਪੁਰਾਣੀਆਂ ਦੀ ਜੰਗੀ ਪੱਧਰ ਤੇ ਮੁਰੰਮਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੰਪਰਕ ਸੜਕਾਂ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਤਾਂ ਜੋ ਪੇਂਡੂ ਖੇਤਰ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਮੰਡੀਆਂ ਵਿੱਚ ਲਿਆਉਣ ਲਈ ਆਵਾਜਾਈ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ੍ਰੀ ਗਿੰਦਰਜੀਤ ਸਿੰਘ ਸੇਂਖੋਂ, ਨਵਦੀਪ ਸਿੰਘ ਬੱਬੂ ਬਰਾੜ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ, ਰਣਜੀਤ ਸਿੰਘ ਭੋਲੂਵਾਲਾ ਸੀਨੀਆਰ ਕਾਂਗਰਸੀ ਆਗੂ, ਐਕਸੀਅਨ ਮੰਡੀ ਬੋਰਡ ਸ੍ਰੀ ਬਿਕਰਮਜੀਤ ਸਿੰਘ, ਐਸ.ਡੀ.ਓ ਮੰਡੀ ਬੋਰਡ ਸ੍ਰੀ ਦਵਿੰਦਰ ਸਿੰਘ,, ਜੇ.ਈ. ਸ੍ਰੀ ਗੁਰਦਾਸ ਸਿੰਘ, ਸ੍ਰੀ ਗੁਰਸ਼ਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਸਰਪੰਚ ਯੂਨੀਅਨ ਫ਼ਰੀਦਕੋਟ, ਸ੍ਰੀ ਕਰਮਜੀਤ ਸਿੰਘ ਟਹਿਣਾ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।