ਦੇਸ਼ ਲਈ ਕੀਮਤੀ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਜ਼ਿਲ੍ਹਾ ਪੱਧਰੀ ਸ਼ਹੀਦੀ ਦਿਨ ਮਨਾਇਆ
ਸੰਜੀਵ ਜਿੰਦਲ, ਬਾਬੂਸ਼ਾਹੀ ਨੈੱਟਵਰਕ
ਮਾਨਸਾ , 21 ਅਕਤੂਬਰ 2021 : ਐੱਸਐੱਸਪੀ ਮਾਨਸਾ ਡਾ ਸੰਦੀਪ ਕੁਮਾਰ ਗਰਗ ਆਈਪੀਐੱਸ ਨੇ ਦੱਸਿਆ ਕਿ ਦੇਸ਼ ਦੀ ਏਕਤਾ, ਅਖੰਡਤਾਂ ਅਤੇ ਅਮਨ ਸ਼ਾਂਤੀ ਬਣਾਏ ਰੱਖਣ ਲਈ ਦੇਸ਼ ਦੇ ਜਿਨ੍ਹਾਂ ਪੁਲਿਸ ਅਤੇ ਪੈਰਾ-ਮਿਲਟਰੀ ਫੋੋਰਸਾਂ ਦੇ ਬਹਾਦਰ ਸੂਰਬੀਰਾਂ ਨੇ ਬੜੀ ਤਨਦੇਹੀ ਨਾਲ ਆਪਣੀ ਡਿਊਟੀ ਦੌੌਰਾਨ ਜਾਨ ਦੀ ਪ੍ਰਵਾਹ ਕੀਤੇ ਬਿਨਾ ਦੇਸ਼ ਵਿਰੋੋਧੀ ਤਾਕਤਾਂ ਨਾਲ ਲੋੋਹਾ ਲੈੇਂਦੇ ਹੋਏ ਆਪਣੀਆ ਸ਼ਹੀਦੀਆਂ ਪਾਈਆ ਹਨ। ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅੱਜ ਪੁਲਿਸ ਲਾਈਨ ਮਾਨਸਾ ਵਿਖੇ ਸਥਾਪਤ ਸ਼ਹੀਦੀ ਸਮਾਰਕ ਵਿਖੇ ਜਿਲ੍ਹਾ ਪੱਧਰ ਤੇ ਪੁਲਿਸ ਸਿਮਰਤੀ ਦਿਵਸ ਮਨਾਇਆ ਗਿਆ। ਇਸ ਸਮਾਰੋੋਹ ਵਿੱਚ ਜਿਲ੍ਹਾ ਮਾਨਸਾ ਦੇ 30 ਸ਼ਹੀਦਾਂ ਦੇ ਵਾਰਿਸ ਪਰਿਵਾਰਿਕ ਮੈਂਬਰ ਹਾਜ਼ਰ ਹੋਏ । ਸਮਾਰੋੋਹ ਦੇ ਸ਼ੁਰੂ ਵਿੱਚ ਸ਼ੋਕ-ਪ੍ਰੇਡ ਦੌੌਰਾਨ ਮਨਿੰਦਰ ਸਿੰਘ, ਆਈਪੀਐਸ ਸਹਾਇਕ ਕਪਤਾਨ ਪੁਲਿਸ (ਸ:ਡ:) ਬੁਢਲਾਡਾ ਦੀ ਕਮਾਂਡ ਵਿੱਚ ਸੁਭਾ 8 ਵਜੇ ਕੁੱਲ 27 ਪੁਲਿਸ ਕਰਮਚਾਰੀਆਂ ਵੱਲੋੋਂ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌੌਕੇ ਦਿਗਵਿਜੇ ਕਪਿੱਲ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਵੱਲੋੋਂ ਪਿਛਲੇ ਇੱਕ ਸਾਲ ਦੌੌਰਾਨ ਦੇਸ਼ ਲਈ ਕੁਰਬਾਨ ਹੋੋਣ ਵਾਲੇ 377 ਵੱਖ ਵੱਖ ਫੋੋਰਸਾਂ (ਪੁਲਿਸ ਫੋੋਰਸ, ਪੈਰਾ-ਮਿਲਟਰੀ ਫੋੋਰਸ ) ਦੇ ਅਧਿਕਾਰੀਆਂ/ਜਵਾਨਾਂ ਦੇ ਨਾਮ ਪੜ੍ਹ ਕੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ। ਇਸਤੋੋਂ ਉਪਰੰਤ ਸੀਨੀਅਰ ਕਪਤਾਨ ਪੁਲਿਸ ਮਾਨਸਾ, ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਇਸ ਮੌੌਕੇ ਹਾਜ਼ਰ ਸੀਨੀਅਰ ਅਫਸਰਾਨ, ਮੋੋਹਤਬਰ ਸਖਸ਼ੀਅਤਾਂ ਅਤੇ ਮਾਨਸਾ ਪੁਲਿਸ ਦੇ ਅਧਿਕਾਰੀਆ/ਕਰਮਚਾਰੀਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਹੀਦਾਂ ਨੂੰ ਸਰਧਾਜ਼ਲੀਆ ਭੇਟ ਕੀਤੀਆ ਅਤੇ ਸ਼ਹੀਦ ਪਰਿਵਾਰਾਂ ਦੇ ਵਾਰਿਸਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਅਤੇ ਮੌੌਕੇ ਤੇ ਨਿਪਟਾਰਾ ਕੀਤਾ ਗਿਆ।
ਐੱਸਐੱਸਪੀ ਮਾਨਸਾ ਵੱਲੋੋਂ ਇਸ ਸ਼ੋੋਕ ਸਮਾਗਮ ਦੀ ਪ੍ਰਧਾਨਗੀ ਕਰਦੇ ਹੋੋਏ ਸੰਖੇਪ ਵਿੱਚ ਜਾਣੂ ਕਰਵਾਇਆ ਗਿਆ ਕਿ ਸਾਲ-1959 ਨੂੰ ਇਸੇ ਦਿਨ ਚੀਨੀ ਫੌੌਜਾਂ ਨੇ ਲਦਾਖ ਦੇ ਏਰੀਆ ਹੌੌਟ ਸਪਰਿੰਗ ਨੇੜੇ ਘਾਤ ਲਗਾ ਕੇ ਭਾਰਤੀ ਸੈਨਾਂ ਦੀ ਟੁਕੜੀ ਨੂੰ ਸ਼ਹੀਦ ਕਰ ਦਿੱਤਾ ਸੀ, ਜਿਸ ਕਰਕੇ ਉਸੇ ਦਿਨ ਤੋੋਂ ਹੀ ਸ਼ਹੀਦਾਂ ਦੀ ਯਾਦ ਵਿੱਚ ਇਹ ਦਿਨ ਹਰ ਸਾਲ ਮਨਾਇਆ ਜਾਂਦਾ ਹੈ। ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਅਸੀ ਸ਼ਹੀਦ ਹੋੋਏ ਦੇਸ਼ ਦੇ ਪੁੱਤਰਾਂ ਦੇ ਪਿੱਛੇ ਰਹਿ ਗਏ ਉਹਨਾਂ ਦੇ ਵਾਰਿਸਾਂ ,ਪਰਿਵਾਰਾਂ ਨੂੰ ਮਿਲ ਕੇ ਉਹਨਾਂ ਦੀਆ ਦੁੱਖ ਤਕਲੀਫਾਂ ਸੁਣੀਏ, ਉਹਨਾਂ ਦੀਆ ਯੋਗ ਮੰਗਾਂ ਦੀ ਪੂਰਤੀ ਕਰੀਏ ਅਤੇ ਉਹਨਾਂ ਨੂੰ ਬਣਦਾ ਮਾਣ-ਸਨਮਾਨ ਤੇ ਹੌੌਸਲਾਂ ਦੇਈਏ ਅਤੇ ਸ਼ਹੀਦਾਂ ਦੇ ਪਾਏ ਪੂਰਨਿਆ ਤੇ ਚੱਲੀਏ।