ਰੂਪਨਗਰ: ਗਿਆਨੀ ਜੈਲ ਸਿੰਘ ਨਗਰ ਵਿਖੇ ਡੇਂਗੂ ਤੋਂ ਬਚਾਅ ਲਈ ਨਿਰੀਖਣ ਤੇ ਚੇਤਨਾ ਵੁਹਿੰਮ ਵਿੱਢੀ
- ਰਾਣਾ ਕੇ ਪੀ ਸਿੰਘ ਵੱਲੋਂ ਕੌਸਲਰ ਰਾਜੂ ਸਤਿਆਲ ਦੇ ਉਪਰਾਲੇ ਦੀ ਪ੍ਰਸ਼ੰਸਾ
ਰੂਪਨਗਰ, 21 ਅਕਤੂਬਰ 2021 - ਸਥਾਨਿਕ ਗਿਆਨੀ ਜੈਲ ਸਿੰਘ ਨਗਰ ਵਿਖੇ ਵਾਰਡ ਨੰਬਰ 21 ਦੇ ਅਜ਼ਾਦ ਕੌਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਪਹਿਲਕਦਮੀ ਉਤੇ ਨਗਰ ਕੌਸਲ ਰੂਪਨਗਰ, ਸਿਹਤ ਵਿਭਾਗ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਡੇਂਗੂ ਤੋਂ ਬਚਾਅ ਲਈ ਨਿਰੀਖਣ ਤੇ ਚੇਤਨਾ ਵੁਹਿੰਮ ਵਿੱਢੀ ਗਈ। ਇਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕੌਸਲਰ ਰਾਜੂ ਸਤਿਆਲ ਨੇ ਦੱਸਿਆ ਕਿ ਸ਼ਹਿਰ ਅੰਦਰ ਪਿਛਲੇ ਦਿਨਾਂ ਤੋਂ ਲਗਾਤਾਰ ਆ ਰਹੇ ਡੇਂਗੂ ਦੇ ਕੇਸਾਂ ਦੇ ਚੱਲਦੇ ਉਹਨਾਂ ਬੀਤੇ ਦਿਨੀਂ ਸਬੰਧਿਤ ਵਿਭਾਗ ਨੂੰ ਗਿਆਨੀ ਜੈਲ ਸਿੰਘ ਨਗਰ ਅੰਦਰ ਡੇਂਗੂ ਦੇ ਨਿਰੀਖਣ ਉਪਰੰਤ ਰੋਕਥਾਮ ਦੇ ਉਪਰਾਲੇ ਲਈ ਬੇਨਤੀ ਕੀਤੀ ਸੀ।
ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਹੀ ਅੱਜ ਨਗਰ ਕੌਸਲ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਾਂਝੇ ਤੌਰ ਤੇ ਇਹ ਮੁਹਿੰਮ ਵਿੱਢੀ ਸੀ। ਇਸ ਮੌਕੇ ਸ਼ਹਿਰੀਆਂ ਨੂੰ ਦੱਸਿਆ ਗਿਆ ਕਿ ਫਰਿੱਜਾਂ , ਕੂਲਰਾਂ, ਗਮਲਿਆਂ ਆਦਿ ਵਿੱਚ ਪਾਣੀ ਨਾ ਖੜਨ ਦਿੱਤਾ ਜਾਵੇ। ਡੇਂਗੂ ਦਾ ਲਾਰਵਾ ਵਿਸ਼ੇਸ਼ ਤੌਰ ਤੇ ਸਾਫ ਖੜੇ ਪਾਣੀ ਅੰਦਰ ਪੈਦਾ ਹੁੰਦਾ ਹੈ। ਟੀਮ ਵੱਲੋਂ ਖੜੇ ਪਾਣੀ ਵਾਲੇ ਘਰਾਂ ਤੇ ਸਾਂਝੀਆਂ ਥਾਵਾਂ ਦੀ ਮੌਕੇ ਤੇ ਹੀ ਨਿਸ਼ਾਨਦੇਹੀ ਕਰਕੇ ਸਪਰੇਅ ਵੀ ਕੀਤੀ ਗਈ।
ਇਸ ਟੀਮ ਵੱਲੋਂ ਮੁਹਿੰਮ ਦੌਰਾਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਦੀ ਰਿਹਾਇਸ਼ ਤੇ ਪਹੁੰਚਣ ਤੇ ਸਪੀਕਰ ਵਿਧਾਨ ਸਭਾ ਵੱਲੋਂ ਕੌਸਲਰ ਰਾਜੂ ਸਤਿਆਲ ਦੇ ਇਸ ਉਪਰਾਲੇ ਦੀ ਸੰਲਾਘਾ ਕਰਦਿਆਂ ਟੀਮ ਨੂੰ ਵਧੀਆ ਕਾਰਜ ਲਈ ਆਸ਼ੀਰਵਾਦ ਵੀ ਦਿੱਤਾ। ਇਸ ਮੌਕੇ ਕੌਸਲਰ ਰਾਜੂ ਸਤਿਆਲ ਦੇ ਨਾਲ ਹਰਦੀਪ ਸਿੰਘ, ਗਗਨਦੀਪ, ਦੀਪਕ ਕੁਮਾਰ, ਵਿਕਰਮ ਸਿੰਘ,ਅਨਿਲ ਆਦਿ ਮੁਲਾਜ਼ਮ ਹਾਜ਼ਰ ਸਨ।