ਨਵਾਂ ਸ਼ਹਿਰ: ਜਰਨੈਲ ਸਿੰਘ ਨੇ ਬਤੌਰ ਜਿਲ੍ਹਾ ਸਿੱਖਿਆ ਅਫ਼ਸਰ ਅਹੁਦਾ ਸੰਭਾਲਿਆ
ਨਵਾਂ ਸ਼ਹਿਰ,21 ਅਕਤੂਬਰ 2021 - ਪੰਜਾਬ ਸਰਕਾਰ ਵਲੋਂ ਜਰਨੈਲ ਸਿੰਘ ਨੂੰ ਬਤੌਰ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਟਰੀ ਸਿੱਖਿਆ),ਸ਼ਹੀਦ ਭਗਤ ਸਿੰਘ ਨਗਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਥੇ ਜਿਕਰਯੋਗ ਹੈ ਕਿ ਇਹ ਜਿਲ੍ਹਾ ਰੂਪ ਨਗਰ ਦੇ ਬਤੌਰ ਜਿਲ੍ਹਾ ਸਿੱਖਿਆ ਅਫ਼ਸਰ ਵੀ ਕੰਮ ਕਰ ਰਹੇ ਹਨ।ਉਨ੍ਹਾਂ ਨੇ ਚਾਰਜ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕਾਂ ਦੇ ਮਸਲਿਆਂ ਅਤੇ ਦਫ਼ਤਰੀ ਕੰਮ ਨੂੰ ਪਹਿਲ ਦੇ ਅਧਾਰ ਉੱਤੇ ਹੱਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਵਿੱਦਿਆ ਦੇ ਖੇਤਰ ਵਿੱਚ ਜਿਲ੍ਹੇ ਨੂੰ ਪਹਿਲੇ ਨੰਬਰ ਉੱਤੇ ਲਿਆਉਣ ਲਈ ਅਧਿਆਪਕਾਂ ਨਾਲ ਮਿਲਕੇ ਯੋਜਨਾਬੰਦੀ ਨਾਲ ਕੰਮ ਕੀਤਾ ਜਾਵੇਗਾ। ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਜਿਲ੍ਹੇ ਨੂੰ ਪਹਿਲੇ ਨੰਬਰ ਉੱਤੇ ਲਿਆਉਣ ਲਈ ਯੋਜਨਾਬੰਦੀ ਨਾਲ ਅਧਿਆਪਕਾਂ ਅਤੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਾਵੇਗਾ।ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਆਪਣਾ ਕੰਮ ਤਨਦੇਹੀ ਅਤੇ ਲਗਨ ਨਾਲ ਕਰਦੇ ਰਹਿਣ।ਜੇਕਰ ਕਿਸੇ ਅਧਿਆਪਕ ਨੂੰ ਕੋਈ ਕੰਮ ਪ੍ਰਤੀ ਸਮੱਸਿਆ ਆਉਦੀ ਹੈ ਤਾਂ ਉਹ ਮੇਰੇ ਨਾਲ ਫੋਨ ਉੱਤੇ ਜਾ ਨਿੱਜੀ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਉਨ੍ਹਾਂ ਨੂੰ ਹਾਜਿਰ ਸਮੇਂ ਅਸ਼ੋਕ ਕੁਮਾਰ,ਅਨੀਤਾ ਕੁਮਾਰੀ ਦੋਵੇ ਬੀ ਪੀ ਈ ਓਜ਼,ਮਹਿੰਦਰ ਸਿੰਘ ਸਟੈਨੋ,ਸੁਰੇਸ ਕੁਮਾਰ,ਗੁਰਦਿਆਲ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ,ਹਰਕਿਸਨ ਕੌਰ ਸੀਨੀਅਰ ਸਹਾਇਕ,ਰੀਤੂ ਭਨੋਟ,ਪ੍ਰਮੋਦ ਭਾਰਤੀ ਮੈਂਬਰ ਸਿੱਖਿਆ ਸੁਧਾਰ ਟੀਮ,ਰਜਿੰਦਰ ਸਰਮਾ,ਨਰਿੰਦਰ ਕੌਰ,ਰਜਨੀ,ਰਣਜੀਤ ਸਿੰਘ,ਰੀਨਾ ਰਾਣਾ,ਚੇਤਨ,ਗੋਰਵ,ਮਲਕੀਤ ਸਿੰਘ,ਚਰਨਜੀਤ ਸਿੰਘ,ਐਸ ਪੀ ਸਿੰਘ,ਪ੍ਰਦੀਪ ਸ਼ਰਮਾ,ਬਲਵਿੰਦਰ ਸਿੰਘ ਵੀ ਮੌਜੂਦ ਸਨ।