ਮੋਹਾਲੀ: 3 ਕੋਰੋਨਾ ਮਰੀਜ਼ ਸਿਹਤਯਾਬ ਹੋਏ, 5 ਨਵੇਂ ਪਾਜ਼ੀਟਿਵ ਕੇਸ ਆਏ ਸਾਹਮਣੇ
ਹਰਜਿੰਦਰ ਸਿੰਘ ਭੱਟੀ
- ਕੋਵਿਡ ਦੇ ਕਿਸੇ ਮਰੀਜ਼ ਦੀ ਨਹੀਂ ਹੋਈ ਮੌਤ
ਐਸ.ਏ.ਐਸ ਨਗਰ, 21 ਅਕਤੂਬਰ 2021 - ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜ਼ੀਟਿਵ ਕੁਲ ਕੇਸ 68793 ਮਿਲੇ ਹਨ ਜਿਨ੍ਹਾਂ ਵਿੱਚੋਂ 67692 ਮਰੀਜ਼ ਠੀਕ ਹੋ ਗਏ ਅਤੇ 33 ਕੇਸ ਐਕਟੀਵ ਹਨ । ਜਦਕਿ 1068 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕੋਵਿਡ ਸਬੰਧੀ ਤਾਜਾ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਅੱਜ ਕੋਵਿਡ-19 ਦੇ 3 ਮਰੀਜ਼ ਠੀਕ ਹੋਏ ਹਨ ਅਤੇ 5 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਅਤੇ ਕੋਵਿਡ ਦੇ ਕਿਸੇ ਮਰੀਜ ਦੀ ਮੌਤ ਨਹੀਂ ਹੋਈ ।
ਉਨ੍ਹਾਂ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਪਾਜ਼ੀਟਿਵ ਕੇਸਾਂ ਵਿਚ ਢਕੋਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 3 ਕੇਸ, ਬੂਥਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ, ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 1 ਕੇਸ ਸ਼ਾਮਲ ਹਨ।