ਕੰਬੋਜ਼ ਨੇ ਹਲਕਾ ਰਾਜਪੁਰਾ ਲਈ 145 ਕਰੋੜ ਰੁਪਏ ਦੇ ਕੰਮਾਂ ਦੀ ਕੀਤੀ ਸ਼ੁਰੂਆਤ
ਕੁਲਵੰਤ ਸਿੰਘ ਬੱਬੂ
ਰਾਜਪੁਰਾ, 21 ਅਕਤੂਬਰ 2021 - ਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡਾਂ ਦੇ ਵਿਕਾਸ ਕਾਰਜ਼ਾਂ ਦੇ ਲਈ 16 ਕਰੋੜ ਰੁਪਏ, ਨਵੀਆਂ ਸੜਕਾਂ ਦੇ ਲਈ 10 ਕਰੋੜ ਰੁਪਏ, ਸੀਵਰੇਜ਼ ਸਿਸਟਮ ਦੇ ਲਈ 41 ਕਰੋੜ ਰੁਪਏ, ਸ਼ਹਿਰੀ ਵਿਕਾਸ ਜਿਸ ਵਿੱਚ ਚਿਲਡਰਨ ਪਾਰਕ, ਨੀਲਪੁਰ ਸਟੇਡੀਅਮ, ਡਿਸਪੈਂਸਰੀ ਪੁਰਾਣਾ ਰਾਜਪੁਰਾ, ਸੀਸੀਟੀਵੀ ਕੈਮਰੇ, ਜੈੱਟ ਜੰਕਸ਼ਨ ਮਸ਼ੀਨ (ਸੀਵਰੇਜ਼), ਫਯੂਨਰਲ ਵੈਨ, ਕੈਟਲ ਕੈਚਰ ਵੈਨ, ਓਪਨ ਜਿੰਮ ਅਤੇ ਪੁਰਾਣਾ ਰਾਜੁਪਰਾ ਵਿਖੇ ਪਾਰਕ ਸਮੇਤ ਕੰਮਾਂ ਲਈ 39.55 ਕਰੋੜ ਰੁਪਏ, ਰਾਜਪੁਰਾ ਸ਼ਹਿਰ ਦੀਆਂ ਵਾਟਰ ਸਪਲਾਈ ਲਾਈਨਜ਼ ਲਈ 25 ਕਰੋੜ, ਬਨੂੜ ਹਸਪਤਾਲ ਲਈ 1 ਕਰੋੜ 30 ਲੱਖ ਰੁਪਏ, ਕਮਿਊਨਿਟੀ ਸੈਂਟਰ ਬਨੂੜ ਦੇ ਲਈ 2 ਕਰੋੜ, ਬਨੂੜ ਸ਼ਹਿਰ ਦੇ ਵਿਕਾਸ ਲਈ 10 ਕਰੋੜ ਸਮੇਤ 144.85 ਕਰੋੜ ਰੁਪਏ ਦੇ ਕੰਮਾਂ ਦੀ ਸ਼ੁਰੂਆਤ 22 ਅਕਤੂਬਰ 2021 ਨੂੰ ਕਰਵਾਈ ਜਾਣੀ ਹੈ।
ਵਿਧਾਇਕ ਕੰਬੋਜ਼ ਨੇ ਕਿਹਾ ਕਿ ਹਲਕਾ ਰਾਜਪੁਰਾ ਅੰਦਰ ਸਵਾ ਸੋ ਕਰੋੜ ਰੁਪਏ ਦੀ ਲਾਗਤ ਨਾਲ 8 ਪੁੱਲਾਂ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਤਰ੍ਹਾਂ ਹਲਕਾ ਰਾਜਪੁਰਾ ਦੇ 90 ਪਿੰਡਾਂ ਵਿੱਚ ਨਹਿਰੀ ਪਾਣੀ ਪ੍ਰਾਜੈਕਟ ਤਹਿਤ ਪਿੰਡ ਪਬਰੀ ਤੋਂ ਪਾਣੀ ਦੀ ਸਪਲਾਈ ਦੇਣ ਦੇ ਲਈ ਪਾਈਪਾਂ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਜੂਨ 2022 ਤੱਕ ਇਹ ਕੰਮ ਮੁਕੰਮਲ ਹੋ ਕੇ ਲੋਕਾਂ ਦੇ ਘਰ੍ਹਾਂ ਵਿੱਚ ਸ਼ੁਧ ਪਾਣੀ ਸਪਲਾਈ ਹੋਵੇਗਾ। ਹਲਕਾ ਰਾਜਪੁਰਾ ਵਿੱਚ 7 ਏਕੜ ਅੰਦਰ ਮਲਟੀਸਪੋਰਟ ਕੰਪਲੈਕਸ ਸਮੇਤ ਵੱਖ-ਵੱਖ ਪਿੰਡਾਂ ਵਿੱਚ 10 ਸਟੇਡੀਅਮ ਉਸਾਰੇ ਗਏ ਹਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ, ਲੋਨ ਕਮੇਟੀ ਚੇਅਰਮੈਨ ਮਲਕੀਤ ਸਿੰਘ ਉਪਲਹੇੜੀ, ਬਲਦੀਪ ਸਿੰਘ ਬੱਲੂ, ਕੌਂਸਲਰ ਜਗਨੰਦਨ ਗੁਪਤਾ ਸਮੇਤ ਹੋਰ ਹਾਜਰ ਸਨ।