ਸਰਕਾਰੀ ਵਿਕਾਸ ਬੋਰਡਾਂ ਤੇ ਨਿੱਜੀ ਇਸਤਿਹਾਰਾਂ ਦੀ ਭਰਮਾਰ
ਹਰਮਿੰਦਰ ਸਿੰਘ ਭੱਟ
ਸੰਦੌੜ, 21, ਅਕਤੂਬਰ, 2021:
ਪਿੰਡਾਂ,ਕਸਬਿਆਂ ਵਿਚ ਗ੍ਰਾਮ ਪੰਚਾਇਤਾਂ ਕੋਲ ਵਿਕਾਸ ਕਾਰਜਾਂ ਲਈ ਆਈਆਂ ਗ੍ਰਾਂਟਾਂ ਦਾ
ਸਹੀ ਵੇਰਵਾ ਲੋਕਾਂ ਅਤੇ ਉਥੋ ਦੇ ਵਸਨੀਕਾਂ ਤੱਕ ਪਹੁੰਚਾਉਣ ਲਈ ਸਰਕਾਰ ਦੁਆਰਾ ਸਰਕਾਰੀ
ਪੰਚਾਇਤੀ ਬੋਰਡ ਲਗਵਾਏ ਗਏ ਹਨ। ਜਿਸ ਨਾਲ ਸਰਕਾਰ ਵਲੋ ਸਮੇਂ ਸਮੇਂ ਸਿਰ ਦਿਤੀਆਂ ਜਾਣ
ਵਾਲੀਆਂ ਗ੍ਰਾਂਟਾਂ ਦਾ ਵੇਰਵਾ ਸਮੇਤ ਗ੍ਰਾਮ ਪੰਚਾਇਤਾਂ ਦੁਆਰਾ ਉਸ ਦੀ ਕੀਤੀ ਗਈ ਯੋਗ
ਵਰਤੋ ਦਾ ਵਰਣਨ ਲਿਿਖਆ ਜਾਂਦਾਂ ਹੈ। ਜਿਸ ਨਾਲ ਉੱਕਤ ਗ੍ਰਾਮ ਪੰਚਾਇਤ ਦਾ ਗ੍ਰਾਮ ਪ੍ਰਤੀ
ਕੀਤੇ ਵਿਕਾਸ ਪ੍ਰਦਰਸਨ ਦਾ ਪਤਾ ਲੱਗ ਸਕਦਾ ਹੈ।
ਪਿੰਡ ਵਿੱਚ ਕਿੰਨੀ ਗ੍ਰਾਂਟ ਆਈ ਸੀ
ਅਤੇ ਕਿੱਥੇ ਲੱਗੀ ਸੀ। ਪਰ ਇੱਕ ਸਰਵੇਖਣ ਦੋਰਾਨ ਕਸਬੇ ਸੰਦੌੜ ਦੇ ਕਈ ਪਿੰਡਾਂ ਵਿੱਚ
ਉਹਨਾਂ ਲਗੇ ਹੋਏ ਵਿਕਾਸੀ ਬੋਰਡਾਂ ਤੇ ਸਰਕਾਰ ਦਾ ਤਾਂ ਕੋਈ ਧਿਆਨ ਨਹੀ ਪਰ ਗ੍ਰਾਮ
ਪੰਚਾਇਤਾਂ ਵੀ ਉਹਨਾਂ ਉੱਤੇੇ ਲਗੇ ਇਸਤਿਹਾਰਾਂ ਨਾਲ ਸਬੰਧਤ ਕਿਿਤਆਂ ਆਦਿ ਕਾਰੋਬਾਰਾਂ
ਨੂੰ ਪ੍ਰਫੁੱਲਤ ਕਰਨ ਵਿਚ ਸਹਾਇਤਾ ਕਰਦੀਆਂ ਦਿੱਖ ਰਹੀਆਂ ਹਨ। ਜਿਸ ਨਾਲ ਇਹ ਬੋਰਡ
ਵਿਕਾਸ ਬੋਰਡ ਨਾ ਰਿਹ ਕੇ ਇੱਕ ਇਸਤਿਹਾਰੀ ਬੋਰਡ ਬਣਕੇ ਰਹਿ ਗਏ ਹਨ ਪਰ ਜਦੋ ਕਿ ਗ੍ਰਾਮ
ਪੰਚਾਇਤਾਂ ਦੁਆਰਾ ਕੀਤੇ ਗਏ ਕੰਮਾਂ ਦਾ ਕੋਈ ਜ਼ਿਕਰ ਨਹੀ ਦਿੱਖ ਰਿਹਾ ਹੈ।
ਇਸ ਵੱਲ ਕਿਸੇੇ
ਸਬੰਧਤ ਪ੍ਰਸਾਸਨ ਅਧਿਕਾਰੀ ਦਾ ਜਾਂ ਕਿਸੇ ਸਮਾਜ ਸੇਵੀ ਸੰਸਥਾਵਾਂ ਦਾ ਕੋਈ ਧਿਆਨ ਹੀ
ਨਹੀ ਹੈ।ਇਲਾਕੇ ਦੇ ਦਰਜਨਾਂ ਪਿੰਡਾਂ ਵਿਚ ਲਗੇ ਇਹ ਬੋਰਡ ਨਿੱਜੀ ਇਸਤਿਹਾਰਾਂ ਨਾਲ ਭਰੇ
ਹੋਏ ਹਨ ਜਦ ਕਿ ਇਹਨਾਂ ਸਰਕਾਰੀ ਬੋਰਡ ਤੇ ਲਗੇ ਨਿਜੀ ਇਸਤਿਹਾਰ ਲਗਾਉਣ ਤੇ ਕਾਨੂੰਨੀ
ਕਾਰਵਾਈ ਵੀ ਹੋ ਸਕਦੀ ਹੈ । ਲੋਕਾਂ ਨੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਜੱਲਦ ਕਾਰਵਾਈ
ਕਰਦੇ ਹੋਏ ਇਹਨਾਂ ਨਿੱਜੀ ਇਸਤਿਹਾਰਾਂ ਨੂੰ ਹਟਾ ਕੇ ਗ੍ਰਾਮ ਪੰਚਾਇਤਾਂ ਦੁਆਰਾ ਕੀਤੇ ਗਏ
ਕੰਮਾਂ ਦਾ ਵੇਰਵਾ ਹੀ ਦਰਜ ਕਰਵਾਇਆ ਜਾਵੇ।