ਨਰਮੇ ਦਾ ਮੁਆਵਜ਼ਾ ਲੈਣ ਨੂੰ ਲੈ ਕੇ ਬੀ ਕੇ ਯੂ ਏਕਤਾ ਉਗਰਾਹਾਂ ਵੱਲੋਂ ਆਉਣ ਵਾਲੇ ਦਿਨਾਂ ਚ ਸੰਘਰਸ਼ ਤਿੱਖਾ ਕਰਨ ਦਾ ਐਲਾਨ
ਕਮਲਜੀਤ ਸਿੰਘ ਸੰਧੂ
ਬਰਨਾਲਾ, 21 ਅਕਤੂਬਰ 2021 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਮੀਟਿੰਗ ਚਮਕੌਰ ਸਿੰਘ ਨੈਣੇਵਾਲ ਦੀ ਪ੍ਰਧਾਨਗੀ ਹੇਠ ਹੋਈ। ਕਿਸਾਨਾਂ ਦੇ ਨੁਕਸਾਨੇ ਨਰਮੇ ਦੇ ਮੁਆਵਜ਼ੇ ਲੈਣ ਪੰਜ ਜ਼ਿਲਿਆਂ ਵੱਲੋਂ ਕੀਤਾ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ। ਜਿਸ ਤੋਂ ਸਰਕਾਰ ਦੀ ਕਿਸਾਨ ਦੋਖੀ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਗਿਆ ਇਕ ਪਾਸੇ ਤਾਂ ਕਾਂਗਰਸ ਸਰਕਾਰ ਖਜ਼ਾਨੇ ਦੇ ਉਛਲਣ ਦੇ ਬਿਆਨ ਦੇ ਰਹੀ ਹੈ ਜੋ ਕਿ ਕਾਰਪੋਰੇਟ ਘਰਾਣਿਆਂ ਤੇ ਸਿਆਸਤਦਾਨਾ ਲਈ ਹੈ। ਪਰ ਕਿਸਾਨਾਂ ਦੀਆਂ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣ ਸਮੇਂ ਖ਼ਜ਼ਾਨਾ ਖਾਲੀ ਹੋ ਜਾਂਦਾ ਹੈ।
ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ। ਨਰਮੇ ਦਾ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨ ਖੁਦਕੁਸ਼ੀਆਂ ਵੱਲ ਬਦਲਣਾ ਲਈ ਪੰਜਾਬ ਸਰਕਾਰ ਦੇ ਹੋਰ ਮਜਬੂਰ ਕਰਨ ਦੇ ਇਰਾਦੇ ਸਫ਼ਲ ਨਹੀਂ ਹੋਣ ਦੇਵਾਂਗੇ। ਸੂਬਾ ਕਮੇਟੀ ਵੱਲੋਂ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਦਾ ਘਿਰਾਓ ਖਤਮ ਕਰਕੇ ਅਗਲੇ ਐਕਸ਼ਨ ਬਠਿੰਡਾ ਸੈਕਟਰੀਏਟ ਤੇ ਲਗਾਤਾਰ ਘਿਰਾਓ ਵਿੱਚ ਜਿਲੇ ਵਿੱਚੋਂ ਕਿਸਾਨ ਅਤੇ ਔਰਤਾਂ ਦੇ ਕਾਫ਼ਲੇ ਨੂੰ ਬਠਿੰਡੇ ਵੱਲ ਕੂਚ ਕਰਨਗੇ।
ਕਿਸਾਨ ਆਗੂਆਂ ਦੱਸਿਆ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਲੜੇ ਜਾ ਰਹੇ ਸੰਘਰਸ਼ ਦੌਰਾਨ ਲਖੀਮਪੁਰ ਖੀਰੀ ਯੂ ਪੀ ਦੇ ਚਾਰ ਕਿਸਾਨ ਤੇ ਇਕ ਪੱਤਰਕਾਰ ਨੂੰ ਯੂਪੀ ਦੀ ਯੋਗੀ ਸਰਕਾਰ ਦੇ ਇਸ਼ਾਰੇ ਤੇ ਸ਼ਹੀਦ ਕੀਤੇ ਕਿਸਾਨਾਂ ਦੀਆਂ ਅਸਥੀਆਂ ਲੈ ਕੇ ਜੱਥੇਬੰਦੀ ਵੱਲੋਂ ਕਾਫਲਾ ਹੁਸੈਨੀਵਾਲਾ ਬਾਰਡਰ ਤੱਕ ਕੱਲ੍ਹ ਨੂੰ 22 ਅਕਤੂਬਰ ਨੂੰ ਰਵਾਨਾ ਹੋਵੇਗਾ। ਕਾਤਲ ਢਾਣੀ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਵਾਉਣ ਲਈ ਅਤੇ ਅਜੇ ਮਿਸਰਾ ਕੇਂਦਰੀ ਰਾਜ ਮੰਤਰੀ ਨੂੰ ਅਹੁਦੇ ਤੋਂ ਬਰਖਾਸਤ ਕਰਾਉਣ ਲਈ ਇਨਸਾਫ਼ ਤੱਕ ਜੱਦੋਜਹਿਦ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿਚ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਦਰਸ਼ਨ ਸਿੰਘ ਭਗਤ ਬਲੋਰ ਮਾਨ ਸੁਖਦੇਵ ਸਿੰਘ ਬਲਵਿੰਦਰ ਅਤੇ ਭੈਣ ਕਮਲਜੀਤ ਕੌਰ ਹਾਜ਼ਰ ਸਨ।