ਲੋਕ ਇਨਸਾਫ ਪਾਰਟੀ ਨੇ ਫੂਕਿਆ ਸੁਖਬੀਰ ਬਾਦਲ ਦਾ ਪੁਤਲਾ
ਝੂਠੇ ਪਰਚੇ ਕਰਾਉਣੇ ਬੰਦ ਕਰੇ ਅਕਾਲੀ ਦਲ: ਆਗੂ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ 22 ਅਕਤੂਬਰ 2021-- ਲੋਕ ਇਨਸਾਫ ਪਾਰਟੀ ਦੇ ਆਗੂਆਂ ਵੱਲੋਂ ਝੂਠੇ ਪਰਚੇ ਦਰਜ ਕਰਵਾਉਣ ਦੇ ਰੋਸ ਵਿਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਅਗਵਾਈ ਹੇਠ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਗੂਆ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਦੋਸ਼ ਲਾਉਣ ਵਾਲੀ ਮਹਿਲਾ ਨੇ ਆਪਣਾ ਕੇਸ ਵਾਪਸ ਲੈ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਵਿਧਾਇਕ ਬੈਂਸ ਤੇ ਜੋ ਪਰਚਾ ਦਰਜ ਹੋਇਆ ਹੈ, ਉਸ ਪਿਛੇ ਅਕਾਲੀ ਦਲ ਅਤੇ ਕਾਂਗਰਸ ਦੀ ਗਹਿਰੀ ਸਾਜ਼ਿਸ਼ ਸੀ। ਉਹਨਾ ਕਿਹਾ ਕਿ ਲੋਕ ਇਨਸਾਫ ਪਾਰਟੀ ਦਾ ਹਰ ਵਰਕਰ ਪਹਿਲੇ ਦਿਨ ਤੋਂ ਹੀ ਕਹਿੰਦਾ ਆ ਰਿਹਾ ਹੈ ਕਿ ਇਹ ਪਰਚਾ ਅਕਾਲੀ ਦਲ ਅਤੇ ਕਾਂਗਰਸ ਝੂਠਾ ਦਰਜ ਕਰਵਾਇਆ ਗਿਆ ਹੈ । ਜਿਸ ਨੂੰ ਔਰਤ ਵੱਲੋਂ ਵਾਪਸ ਲੈ ਕੇ ਇਸ ਸਾਜ਼ਿਸ ਨੂੰ ਜੱਗ ਜਾਹਿਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਮੇਤ ਪਾਰਟੀ ਦਾ ਹਰ ਵਰਕਰ ਔਰਤ ਜਾਤ ਦਾ ਸਨਮਾਨ ਕਰਦਾ ਹੈ ਅਤੇ ਪਾਰਟੀ ਦੇ ਆਗੂਆ ਨੇ ਜਿੱਥੇ ਸੱਚ ਦਾ ਸਾਥ ਦੇਣ ਲਈ ਮਹਿਲਾ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਕਿਹਾ ਕਿ ਮਹਿਲਾ ਦੇ ਪਰਿਵਾਰ ਅਤੇ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਆਗੂਆ ਨੇ ਕਿਹਾ ਕਿ ਪਾਰਟੀ ਦੀ ਹਾਈਕਮਾਂਡ ਨੂੰ ਚਾਹੀਦਾ ਹੈ ਕਿ ਅਜਿਹੇ ਲੀਡਰਾਂ ਨੂੰ ਤੁਰੰਤ ਪਾਰਟੀ ਤੋ ਬਾਹਰ ਕੱਢਿਆ ਜਾਵੇ ਜੋ ਗੰਦੀ ਰਾਜਨੀਤੀ ਕਰ ਔਰਤਾ ਦੀ ਚੂੜੀਆ ਦਾ ਸਹਾਰਾ ਲੈ ਕੇ ਵੋਟਾਂ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਬਲਦੇਵ ਸਿੰਘ ਪ੍ਰਧਾਨ, ਜਸਵਿੰਦਰ ਸਿੰਘ ਖਾਲਸਾ, ਰਣਧੀਰ ਸਿੰਘ ਸੀਵੀਆ, ਗਗਨਦੀਪ ਸਿੰਘ ਸਨੀ ਕੈਂਥ, ਗੁਰਜੋਧ ਸਿੰਘ ਗਿੱਲ, ਪਵਨਦੀਪ ਮਦਾਨ, ਰਵਿੰਦਰ ਪਾਲ ਸਿੰਘ, ਤਲਵਿੰਦਰ ਟੋਨੀ, ਜਸਪਾਲ ਸਿੰਘ ਗੁਲਫ, ਕੌਂਸਲਰ ਸਵਰਨਦੀਪ ਸਿੰਘ ਚਾਹਲ, ਅਮਿਤ ਕਪੂਰ, ਕੌਂਸਲਰ ਹਰਵਿੰਦਰ ਕਲੇਰ, ਕੌਂਸਲਰ ਅਰਜਨ ਸਿੰਘ ਚੀਮਾ,ਪ੍ਰਦੀਪ ਸਿੰਘ ਬੰਟੀ ਰਾਜੇਸ਼ ਖੋਖਰ, ਸੀ ਆਰ ਕੰਗ, ਅਮਰੀਕ ਸਿੰਘ ਚੌਹਾਨ, ਜਤਿਨ ਵਰਮਾ, ਸੁੱਖਾ ਢੋਲੇਵਾਲ, ਪਰਦੀਪ ਮੈਨਰੋ, ਹਰਪ੍ਰੀਤ ਮਾਨ, ਸਰਬਜੀਤ ਜਨਕਪੁਰੀ, ਗੈਰੀ ਚੌਹਾਨ ਤੋਂ ਇਲਾਵਾ ਪਾਰਟੀ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ।