ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਬਣਨਗੇ 4 ਨਵੇਂ ਬਾਈਪਾਸ, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਜਲੰਧਰ, 22 ਅਕਤੂਬਰ 2021-ਪਿੰਡਾਂ ਦੇ ਲੋਕਾਂ ਨੂੰ ਨੈਸ਼ਨਲ ਹਾਈਵੇ ਬਣਨ ਦੇ ਬਾਵਜੂਦ ਵੀ ਟ੍ਰੈਫਿਕ ਸਮੱਸਿਆ ਦਾ ਹੱਲ ਨਹੀਂ ਨਿਕਲਿਆ। ਜਿਸ ਤੋਂ ਛੁਟਕਾਰਾ ਪਾਉਣ ਲਈ ਛੋਟੇ-ਛੋਟੇ ਕਸਬਿਆਂ ਜੋ ਜਲੰਧਰ-ਪਠਾਨਕੋਟ ਹਾਈਵੇ ਦੇ ਵਿਚਕਾਰ ਹਨ ਵਿਚ ਚਾਰ ਨਵੇਂ ਬਾਈਪਾਸ ਬਣਾਏ ਜਾਣਗੇ।
ਇਹ ਬਾਈਪਾਸ ਭੋਗਪੁਰ, ਟਾਂਡਾ, ਦਸੂਹਾ ਅਤੇ ਮੁਕੇਰੀਆਂ ਵਿੱਚ ਬਣਾਏ ਜਾਣਗੇ।ਇਨ੍ਹਾਂ ਦਾ ਨਿਰਮਾਣ ਨੈਸ਼ਨਲ ਹਾਈਵੇ ਅਥਾਰਟੀ (NHAI) ਦੁਆਰਾ ਕੀਤਾ ਜਾਵੇਗਾ, ਜੋ ਜਲਦ ਹੀ ਜ਼ਮੀਨ ਐਕਵਾਇਰ
ਤੋਂ ਬਾਅਦ ਇਸ ਦੇ ਨਿਰਮਾਣ ਲਈ ਟੈਂਡਰ ਜਾਰੀ ਕੀਤੇ ਜਾਣਗੇ। ਜਾਣਕਾਰੀ ਅਨੁਸਾਰ ਭੋਗਪੁਰ ਵਿੱਚ 55 ਹੈਕਟੇਅਰ, ਟਾਂਡਾ ਵਿੱਚ 130 ਹੈਕਟੇਅਰ, ਦਸੂਹਾ ਅਤੇ ਮੁਕੇਰੀਆਂ ਵਿੱਚ 70-70 ਹੈਕਟੇਅਰ ਵਿੱਚ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਭੋਗਪੁਰ ਵਿਖੇ ਮੌਜੂਦਾ ਹਾਈਵੇ ਦੇ ਖੱਬੇ ਪਾਸੇ, ਟਾਂਡਾ ਵਿਖੇ ਰਿੰਗ ਰੋਡ, ਦਸੂਹਾ ਅਤੇ ਮੁਕੇਰੀਆਂ ਹਾਈਵੇ ਦੇ ਸੱਜੇ ਪਾਸੇ ਬਾਈਪਾਸ ਬਣਾਇਆ ਜਾਵੇਗਾ। ਜਿਨ੍ਹਾਂ ਦੇ ਨਿਰਮਾਣ 'ਤੇ ਲਗਭਗ 1000 ਕਰੋੜ ਰੁਪਏ ਖਰਚ ਕੀਤੇ ਜਾਣਗੇ।