ਸੰਗਰੂਰ ਚ ਖਰੀਦ ਏਜੰਸੀਆਂ ਨੇ ਝੋਨੇ ਦੀ ਕਿੰਨੀ ਖਰੀਦ ਕੀਤੀ,ਪੜ੍ਹੋ
ਹੁਣ ਤੱਕ ਕਿਸਾਨਾ ਨੂੰ ਝੋਨੇ ਦੀ 192 ਕਰੋੜ 41 ਲੱਖ ਦੀ ਅਦਾਇਗੀ ਕੀਤੀ ਗਈ: ਰਾਮਵੀਰ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਸੰਗਰੂਰ, 22 ਅਕਤੂਬਰ, 2021: ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 167 ਮੰਡੀਆਂ ਵਿੱਚ ਝੋੋਨੇ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ਅਤੇ 21 ਅਕਤੂਬਰ ਤੱਕ ਵੱਖ-ਵੱਖ ਮੰਡੀਆਂ ਵਿੱਚ 1 ਲੱਖ 67 ਹਜ਼ਾਰ 328 ਮੀਟਰਕ ਟਨ ਝੋਨਾ ਆਇਆ ਜਿਸ ਵਿੱਚੋਂ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 1 ਲੱਖ 58 ਹਜ਼ਾਰ 698 ਮੀਟਰਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਨਗਰੇਨ ਵੱਲੋਂ 62 ਹਜ਼ਾਰ 797 ਮੀਟਰਕ ਟਨ, ਮਾਰਕਫੈਡ ਵੱਲੋਂ 48 ਹਜ਼ਾਰ 275 ਮੀਟਰਕ ਟਨ, ਪਨਸਪ ਵੱਲੋਂ 29 ਹਜ਼ਾਰ 345 ਮੀਟਰਕ ਟਨ ਅਤੇ ਵੇਅਰਹਾਉਸ ਵੱਲੋਂ 18 ਹਜ਼ਾਰ 281 ਮੀਟਰਕ ਟਨ ਝੋਨੇ ਦੀ ਖ਼ਰੀਦ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਏਜੰਸੀਆਂ ਵੱਲੋਂ ਖਰੀਦ ਕੀਤੇ ਝੋਨੇ ਦੀ 192 ਕਰੋੜ 41 ਲੱਖ ਦੀ ਅਦਾਇਗੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਏਜੰਸੀਆਂ ਵੱਲੋਂ ਹੁਣ ਤੱਕ 88 ਹਜ਼ਾਰ 169 ਮੀਟਰਕ ਟਨ ਝੋਨੇ ਦੀ ਲਿਫਟਿੰਗ ਵੀ ਕਰ ਲਈ ਗਈ ਹੈ।