ਕੌਂਸਲਰਾਂ ਨੇ ਸਰਕਾਰ ਵਲੋਂ ਪਾਣੀ ਤੇ ਸੀਵਰ ਦੇ ਬਕਾਇਆ ਬਿੱਲ ਮੁਆਫੀ ਦਾ ਸਵਾਗਤ ਕੀਤਾ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 22 ਅਕਤੂਬਰ 2021-ਪੰਜਾਬ ਸਰਕਾਰ ਦੁਆਰਾ ਪਾਣੀ ਅਤੇ ਸੀਵਰ ਦੇ ਬਕਾਇਆ ਬਿੱਲ ਮਾਫ ਕਰਨ ਦੇ ਨਾਲ 125 ਗੱਜ ਤੱਕ ਮਕਾਨ ਦੇ ਪਾਣੀ ਅਤੇ ਸੀਵਰ ਦੇ ਬਿੱਲ ਮਾਫ ਅਤੇ 125 ਗੱਜ ਤੋਂ ਉਪਰ 50 ਰੁੱਪਏ ਮਹੀਨਾ ਬਿੱਲ ਕਰਨ ਦੇ ਫੈਸਲੇ ਦਾ ਸ਼ਹਿਰ ਦੇ ਕੌਂਸਲਰਾਂ ਨੇ ਸਵਾਗਤ ਕੀਤਾ ਹੈ। ਪੰਜਾਬ ਸਰਕਾਰ ਦੁਆਰਾ ਇਹ ਸਹੁਲਤ ਹਰ ਵਰਗ ਲਈ ਦਿੱਤੀ ਜਾਵੇਗੀ । ਇਸ ਦੌਰਾਨ ਕੌਂਸਲਰ ਅਸ਼ੋਕ ਕੁਮਾਰ ਵਾਹੀ, ਕੌਂਸਲਰ ਪੋਮੀ ਸੋਨੀ, ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ, ਕੌਂਸਲਰ ਕਿਰਨ ਸੋਨੀ, ਕੌਂਸਲਰ ਅਮਰਿੰਦਰ ਸਿੰਘ ਬਾਵਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਦੱਸਿਆ ਕਿ ਸ਼ਹਿਰ ਨਿਵਾਸੀਆਂ ਦੀ ਮੰਗ ਤੇ ਨਗਰ ਕੌਂਸਲ ਰੂਪਗਨਰ ਦੀ ਮੀਟਿੰਗ ਦੌਰਾਨ ਜ਼ੋਰਦਰ ਟੰਗ ਨਾਲ ਬਿੱਲਾਂ ਨੂੰ ਮੁਆਫ ਸਬੰਧੀ ਆਵਾਜ਼ ਓੁਠਾਈ ਗਈ ਸੀ, ਜਿਸ ਦਾ ਕਿ ਓੁਪਰੋਕਤ ਕੌਂਸਲਰਾਂ ਨੇ ਇਕੱਠੇ ਹੋਕੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਜਿਸ ਕਰਕੇ ਸ਼ਹਿਰ ਅੰਦਰ ਖੁਸ਼ੀ ਦੀ ਲਹਿਰ ਫੈਲ ਗਈ।