ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਖੋਏ ਤੋਂ ਤਿਆਰ ਅਤੇ ਰੰਗਦਾਰ ਮਠਿਆਈਆ ਦੇ ਸੈਂਪਲ ਭਰੇ
ਨਵਾਂਸ਼ਹਿਰ, 22 ਅਕਤੂਬਰ 2021- ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਸੇਫਟੀ ਟੀਮਾਂ ਵੱਲੋ ਵਿੱਢੀ ਗਈ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਸਹਾਇਕ ਕਮਿਸ਼ਨਰ (ਫੂਡ) ਸ਼੍ਰੀ ਮਨੋਜ ਖੋਸਲਾ ,ਬਿਕਰਮਜੀਤ ਸਿੰਘ ਫੂਡ ਸੇਫਟੀ ਅਫਸਰ ਅਤੇ ਦਿਨੇਸ਼ਜੋਤ ਸਿੰਘ ਫੂਡ ਸੇਫਟੀ ਅਫਸਰ ਦੀਆਂ ਟੀਮਾਂ ਵੱਲੋ ਹਲਵਾਈਆ ਵੱਲੋ ਤਿਆਰ ਕੀਤੀਆਂ ਜਾ ਰਹੀਆਂ ਮਠਿਆਈਆਂ ਦੀ ਗੁਣਵੱਤਾ ਸ਼ੁਨਚਿੱਤ ਕਰਨ ਲਈ ਜ਼ਿਲ੍ਹੇੇ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆ ਵਿੱਚ ਸਥਿਤ ਮਠਿਆਈ ਵਾਲਿਆਂ ਦੀਆਂ ਵਰਕਸ਼ਾਪਾਂ ਅਤੇ ਦੁਕਾਨਾਂ ਦੀ ਚੈਕਿੰਗ ਕਰਨ ਕੀਤੀ ਗੀ। ਫੂਡ ਸੇਫਟੀ ਐਕਟ ਦੇ ਮਾਪਦੰਡਾਂ ਅਨੁਸਾਰ ਮਠਿਆਈਆਂ ਤਿਆਰ ਕਰਨ ਲਈ ਅਤੇ ਸਾਫ ਸੁਥਰੇ ਢੰਗ ਨਾਲ ਸਟੋਰ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਤਾਂ ਜੋ ਲੋਕਾ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।
ਕੁਝ ਦੁਕਾਨਦਾਰਾਂ ਵੱਲੋ ਸਟੋਰ ਕਰਕੇ ਰੱਖੀਆ ਖਰਾਬ/ ਨਾ ਖਾਣ ਯੋਗ ਰੰਗਾ ਤੋ ਤਿਆਰ ਉੱਲੀ ਲੱਗੀਆਂ/ ਪੁਰਾਣੀਆਂ ਮਠਿਆਈਆਂ ਨਸ਼ਟ ਵੀ ਕਰਵਾਈਆਂ ਗਈਆਂ ਅਤੇ ਵੱਖ-ਵੱਖ ਮਠਿਆਈਆਂ ਜਿਵੇ ਕਿ ਹਰੇ ਰੰਗ ਦੇ ਖੋਏ ਅਤੇ ਕੋਕੋਨੱਟ ਦੇ ਪੇੜੇ , ਰਸਗੁਲੇ, ਦੇਸੀ ਘਿਉ, ਪਨੀਰ ਅਤੇ ਖੋਏ ਤੋਂ ਬਣੀਆਂ ਅਤੇ ਹੋਰ ਰੰਗਦਾਰ ਮਠਿਆਈਆਂ ਆਦਿ ਦੇ ਕੁੱਲ 8 ਸੈਂਪਲ ਭਰ ਕੇ ਨਿਰੀਖਣ ਲਈ ਸਟੇਟ ਫੂਡ ਲੈਬ ਭੇਜੇ ਗਏ ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੋਰ ਨੇ ਦੱਸਿਆ ਕਿ ਆਉਦੇ ਦਿਨਾ ਵਿੱਚ ਮੁਹਿੰਮ ਲਗਾਤਾਰ ਜਾਰੀ ਰਹੇਗਾ ਅਤੇ ਜਿਨ੍ਹਾ ਅਦਾਰਿਆ ਵਿੱਚ ਸਾਫ ਸਫਾਈ ਦਾ ਪ੍ਰਬੰਧ ਨਹੀ ਸੀ ਉਨ੍ਹਾ ਨੂੰ ਸੁਧਾਰ ਨੋਟਿਸ ਜਾਰੀ ਕੀਤੇ ਗਏ ।