38ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਤੋਂ (23 ਅਕਤੂਬਰ)
ਬਾਬੂਸ਼ਾਹੀ ਨੈੱਟਵਰਕ
ਜਲੰਧਰ, 22 ਅਕਤੂਬਰ 2021: ਭਾਰਤ ਦੇ ਵੱਕਾਰੀ 38ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਤੋਂ ਸਥਾਨਕ ਆਰਮੀ ਐਸਟ੍ਰੋਟਰਫ ਹਾਕੀ ਮੈਦਾਨ, ਕਟੋਚ ਸਟੇਡੀਅਮ, ਜਲੰਧਰ ਛਾਉਣੀ ਵਿਖੇ ਸ਼ੁਰੂ ਹੋ ਰਿਹਾ ਹੈ ।
ਡਿਪਟੀ ਕਮਿਸ਼ਨਰ, ਜਲੰਧਰ ਸ਼੍ਰੀ ਘਣਸ਼ਿਆਮ ਥੋਰੀ, ਆਈ.ਏ.ਐਸ., ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਅਨੁਸਾਰ ਸਾਬਕਾ ਓਲੰਪੀਅਨ ਸਰਦਾਰ ਸੁਰਜੀਤ ਸਿੰਘ ਰੰਧਾਵਾ ਦੇ ਨਾਂ ਨੂੰ ਜ਼ਿੰਦਾ ਰੱਖਣ ਲਈ ਸੁਸਾਇਟੀ ਵੱਲੋਂ ਹਰ ਸਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਂਦਾ ਹੈ, ਜੋ 7 ਜਨਵਰੀ 1984 ਨੂੰ ਜਲੰਧਰ ਦੇ ਨੇੜੇ ਇੱਕ ਘਾਤਕ ਕਾਰ ਦੁਰਘਟਨਾ ਵਿੱਚ ਆਪਣੀ ਜਾਨ ਗੁਆ ਬੈਠੇ ਸਨ, ਜੋ ਸਾਡੇ ਦੇਸ਼ ਵਿੱਚ ਹਾਕੀ ਦੀ ਰਾਸ਼ਟਰੀ ਖੇਡ ਨੂੰ ਉੱਚਾ ਚੁੱਕਣ ਲਈ ਸਖਤ ਲੜਾਈ ਲੜਦੇ ਹੋਏ ।
ਥੋਰੀ ਨੇ ਅੱਗੇ ਦੱਸਿਆ ਕਿ ਪਿਛਲੇ 30 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਪ੍ਰਮੁੱਖ ਮਹਾਰਤਨਾ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਟੂਰਨਾਮੈਂਟ ਦਾ ਮੁੱਖ ਸਪਾਂਸਰ ਹੋਵੇਗਾ। ਜੇਤੂ ਟੀਮ ਨੂੰ ਰੁਪਏ ਦਾ ਨਕਦ ਇਨਾਮ ਮਿਲੇਗਾ। ਯੂ.ਐਸ.ਏ. ਦੇ ਪ੍ਰਸਿੱਧ ਖੇਡ ਪ੍ਰਮੋਟਰ ਅਤੇ ਗਾਖਲ ਬ੍ਰਦਰਜ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਵੱਲੋ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਟੂਰਨਾਮੈਂਟ ਦੀ ਚੈਂਪੀਅਨ ਟੀਮ ਨੂੰ 5.00 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਜਦੋਂ ਕਿ ਉਪ ਜੇਤੂ ਟੀਮ ਨੂੰ 2.00 ਲੱਖ ਰੁਪਏ ਦਾ ਨਕਦ ਇਨਾਮ ਸੰਤ ਬਾਬਾ ਤਰਮਿੰਦਰ ਸਿੰਘ, ਕਾਹਨਾ ਢੇਸੀਆਂ ਵੱਲੋਂ ਦਿੱਤੋ ਜਾਵੇਗਾ। ਪਿਛਲੇ ਸਾਲਾਂ ਦੀ ਤਰ੍ਹਾਂ, ਟੂਰਨਾਮੈਂਟ ਦੇ ਸਰਬੋਤਮ ਖਿਡਾਰੀ ਨੂੰ ਮਹਿੰਦਰ ਸਿੰਘ ਟੁੱਟ ਮੈਮੋਰੀਅਲ ਅਵਾਰਡ ਦੇ ਨਾਲ 51,000 ਰੁਪਏ ਦਾ ਨਕਦ ਇਨਾਮ ਵੀ ਮਿਲੇਗਾ ਜੀ ਰਣਬੀਰ ਸਿੰਘ ਰਾਣਾ ਟੁੱਟ ਦੁਆਰਾ ਸਪਾਂਸਰ ਕੀਤਾ ਗਿਆ ਹੈ ।
ਯੂ.ਐਸ.ਏ. ਦੇ ਪ੍ਰਸਿੱਧ ਖੇਡ ਪ੍ਰਮੋਟਰ ਅਤੇ ਗਾਖਲ ਬ੍ਰਦਰਜ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਵੱਲੋ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਟੂਰਨਾਮੈਂਟ ਦੀ ਚੈਂਪੀਅਨ ਟੀਮ ਨੂੰ 5.00 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ
ਟੂਰਨਾਮੈਂਟ ਦਾ ਉਦਘਾਟਨੀ ਮੈਚ ਵਿੱਚ ਸਾਬਕਾ ਚੈਂਪੀਅਨ ਪੰਜਾਬ ਦਾ ਸਾਹਮਣਾ ਰੇਲ ਕੋਚ ਫੈਕਟਰੀ, ਕਪੂਰਥਲਾ ਨਾਲ ਬਾਅਦ ਦੁਪਹਿਰ 3:00 ਵਜੇ ਹੋਵੇਗਾ
ਟੂਰਨਾਮੈਂਟ ਦੇ ਪ੍ਰਬੰਧਕੀ ਸਕੱਤਰ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਟੂਰਨਾਮੈਂਟ ਦਾ 38 ਵਾਂ ਐਡੀਸ਼ਨ ਲੀਗ-ਕਮ-ਨਾਕ ਆਉਟ ਆਧਾਰ 'ਤੇ ਖੇਡਿਆ ਜਾਵੇਗਾ। ਇਸ ਸਾਲ, ਸਾਰੀਆਂ 12 ਟੀਮਾਂ ਨੂੰ ਸਿੱਧਾ ਕੁਆਰਟਰ ਫਾਈਨਲ ਲੀਗ ਪੜਾਅ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ 4 ਪੂਲ ਵਿੱਚ ਵੰਡਿਆ ਗਿਆ ਹੈ। ਹਰੇਕ ਪੂਲ ਵਿੱਚੋਂ ਚੋਟੀ ਦੀਆਂ 4 ਟੀਮਾਂ, 30 ਅਕਤੂਬਰ ਨੂੰ ਹੋਣ ਵਾਲੇ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਹਾਕੀ ਦੀ ਖੇਡ ਦੇਖਣ ਆਉਣ ਵਾਲੇ ਦਰਸ਼ਕਾਂ ਲਾਇ ਦਾਖਲਾ ਮੁਫ਼ਤ ਹੈ । ਇਸ ਸਾਲ ਦਾ ਟੂਰਨਾਮੈਂਟ ਆਰਮੀ ਐਸਟ੍ਰੋਟਰਫ ਹਾਕੀ ਗਰਾਂਡ, ਕਟੋਚ ਸਟੇਡੀਅਮ, ਜਲੰਧਰ ਛਾਉਣੀ ਵਿਖੇ ਖੇਡਿਆ ਜਾਵੇਗਾ ਕਿਉਂਕਿ ਸੁਰਜੀਤ ਹਾਕੀ ਸਟੇਡੀਅਮ ਵਿੱਚ ਨਵੀ ਐਸਟ੍ਰੋਟਰਫ ਲੱਗਣ ਲਾਇ ਅਜੇ ਸਮਾਂ ਲੱਗ ਸਕਦਾ ਹੈ ।
ਸੰਧੂ ਨੇ ਅੱਗੇ ਦੱਸਿਆ ਕਿ ਪਿਛਲੀ ਚੈਂਪੀਅਨ ਪੰਜਾਬ ਐਂਡ ਸਿੰਧ ਬੈਂਕ, ਦਿੱਲੀ ਅਤੇ ਉਪ ਜੇਤੂ ਟੀਮ ਇੰਡੀਅਨ ਆਇਲ, ਮੁੰਬਈ ਸਮੇਤ ਦੇਸ਼ ਦੀਆਂ 10 ਹੋਰ ਚੋਟੀ ਦੀਆਂ ਟੀਮਾਂ ਇਨ੍ਹਾਂ 9 ਦਿਨਾਂ ਹਾਕੀ ਕੇਲੇ ਵਿੱਚ ਹਿੱਸਾ ਲੈਣਗੀਆਂ । ਇੰਡੀਅਨ ਆਰਮੀ, ਦਿੱਲੀ, ਇੰਡੀਅਨ ਨੇਵੀ ਮੁੰਬਈ, ਇੰਡੀਅਨ ਰੇਲਵੇ, ਇੰਡੀਅਨ ਏਅਰ ਫੋਰਸ ਦਿੱਲੀ, ਸੀ.ਆਰ.ਪੀ.ਐਫ, ਦਿੱਲੀ, ਪੰਜਾਬ ਪੁਲਿਸ, ਪੰਜਾਬ ਨੈਸ਼ਨਲ ਬੈਂਕ, ਦਿੱਲੀ, ਬੀ.ਐਸ.ਐਫ. ਜਲੰਧਰ, ਕੈਗ (ਦਿੱਲੀ) ਅਤੇ ਆਰ.ਸੀ.ਐਫ, ਕਪੂਰਥਲਾ ਵਰਗੀਆਂ ਟੀਮਾਂ ਆਪਣੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ ।
ਟੂਰਨਾਮੈਂਟ ਦੇ ਦੋਵਾਂ ਸੈਮੀ ਫਾਈਨਲ ਅਤੇ ਫਾਈਨਲ ਮੈਚ ਦੇ ਲਾਈਵ ਪ੍ਰਸਾਰਣ ਕ੍ਰਮਵਾਰ 30 ਅਤੇ 31 ਅਕਤੂਬਰ ਨੂੰ ਪੀ.ਟੀ.ਸੀ. ਨਿਊਜ਼ ਅਤੇ ਪੀ.ਟੀ.ਸੀ. ਗੋਲਡ ਚੈਨਲ ਉਪਰ ਦਿਖਾਉਣ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਆਲ ਇੰਡੀਆ ਰੇਡੀਓ, ਜਲੰਧਰ ਫਾਈਨਲ ਮੈਚ ਦੀ ' ਬਾਲ-ਟੂ-ਬਾਲ ' ਕੁਮੈਂਟਰੀ ਵੀ ਰਿਲੇਅ ਕਰੇਗਾ ।
ਟੂਰਨਾਮੈਂਟ ਦਾ ਉਦਘਾਟਨੀ ਮੈਚ ਵਿੱਚ ਸਾਬਕਾ ਚੈਂਪੀਅਨ ਪੰਜਾਬ ਦਾ ਸਾਹਮਣਾ ਰੇਲ ਕੋਚ ਫੈਕਟਰੀ, ਕਪੂਰਥਲਾ ਨਾਲ ਬਾਅਦ ਦੁਪਹਿਰ 3:00 ਵਜੇ ਹੋਵੇਗਾ ਜਦਕਿ ਲੈਫਟੀਨੈਂਟ ਜਨਰਲ ਸੀ.ਬੰਸੀ ਪੋਨੱਪਾ, ਏ.ਵੀ.ਐਸ.ਐਮ, ਵੀ.ਐਸ.ਐਮ. ਜਨਰਲ ਅਫਸਰ ਕਮਾਂਡਿੰਗ, 11 ਕੋਰ ਟੂਰਨਾਮੈਂਟ ਦਾ ਉਦਘਾਟਨ ਕਰਨਗੇ ।