ਹਰਕੇਸ਼ ਕੁਮਾਰ ਨੇ ਬਤੌਰ ਈਓ ਭਵਾਨੀਗੜ੍ਹ ਅਹੁਦਾ ਸੰਭਾਲਿਆ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਭਵਾਨੀਗੜ੍ਹ , 22 ਅਕਤੂਬਰ, 2021: ਅੱਜ ਨਗਰ ਕੌਂਸਲ ਭਵਾਨੀਗੜ੍ਹ ਵਿਖੇ ਨਵੇਂ ਆਏ ਈਓ ਰਾਕੇਸ਼ ਕੁਮਾਰ ਨੇ ਬਤੌਰ ਈਓ ਅਪਣਾ ਅਹੁਦਾ ਸੰਭਾਲ ਲਿਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰ ਨਿਵਾਸੀ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ।
ਇਸ ਮੌਕੇ ਸਮੂਹ ਕੌਂਸਲਰ ਸਾਹਿਬਾਨਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਕੋਆਰਡੀਨੇਟਰ ਜਿਲ੍ਹਾ ਕਾਂਗਰਸ ਸੰਗਰੂਰ ਬਲਵਿੰਦਰ ਸਿੰਘ ਘਾਬਦੀਆ, ਨਰਿੰਦਰ ਸਿੰਘ ਹਾਕੀ, ਸੰਜੀਵ ਲਾਲਕਾ, ਸਵਰਨ ਸਿੰਘ, ਸ਼ੁਦਰਸ਼ਨ ਸਲਦੀ, ਹਰਮਨ ਨੰਬਰਦਾਰ, ਹਰਵਿੰਦਰ ਕੌਰ, ਗੁਰਵਿੰਦਰ ਸਿੰਘ ਸੱਗੂ, ਜਗਤਾਰ ਸਿੰਘ ਸਮੂਹ ਕੌਂਸਲਰ ਗੁਰਪ੍ਰੀਤ ਸਿੰਘ ਕੰਧੋਲਾ ਸਰਪੰਚ ਭਗਵੰਤ ਸਿੰਘ ਅਤੇ ਗੁਰਤੇਜ ਸਿੰਘ ਤੇਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।