ਰੂਪਨਗਰ ਸ਼ਹਿਰ ਵਾਸੀਆਂ ਦੇ 333 ਲੱਖ ਰੁਪਏ ਦੇ ਪਾਣੀ ਤੇ ਸੀਵਰੇਜ ਦੇ ਬਿੱਲਾਂ ਦੇ ਬਕਾਏ ਹੋਏ ਮੁਆਫ਼- ਸੰਜੇ ਵਰਮਾ ਬੇਲੇ ਵਾਲੇ
ਸਰਕਾਰ ਵੱਲੋਂ ਹੇਠਲੇ ਤੇ ਮੱਧਮ ਵਰਗ ਲਈ ਚੁੱਕੇ ਜਾ ਰਹੇ ਕਦਮਾਂ ਦੀ ਲੋਕ ਕਰ ਰਹੇ ਸ਼ਲਾਘਾ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ- 22 ਅਕਤੂਬਰ 2021- ਪੰਜਾਬ ਸਰਕਾਰ ਵੱਲੋ ਪਾਣੀ ਤੇ ਸੀਵਰੇਜ ਦੇ ਮਾਫ਼ ਕੀਤੇ ਬਕਾਏ ਦੇ ਤਹਿਤ ਰੂਪਨਗਰ ਦੇ ਲੋਕਾ ਦਾ 333 ਲੱਖ ਰੁਪਏ ਬਕਾਇਆ ਮੁਆਫ ਕੀਤਾ ਗਿਆ ਹੈ। ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਨੇ ਇਸ ਨੂੰ ਸਰਕਾਰ ਦਾ ਸ਼ਲਾਘਾਯੋਗ ਕਦਮ ਦੱਸਦਿਆਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਨਗਰ ਕੌਂਸਸਲ ਚੋਣਾਂ ਸਮੇਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਰੂਪਨਗਰ ਹਲਕੇ ਦੇ ਸੇਵਾਦਾਰ ਬਰਿੰਦਰ ਸਿੰਘ ਢਿਲੋਂ ਵੱਲੋ ਸ਼ਹਿਰਵਾਸੀਆਂ ਨਾਲ ਕੀਤਾ ਗਿਆ ਵਾਦਾ ਵੀ ਪੂਰਾ ਹੋਇਆ ਹੈ।
ਸੰਜੇ ਵਰਮਾ ਨੇ ਕਿਹਾ ਕਿ ਰੂਪਨਗਰ ਵਿੱਚ ਲਗਭਗ ਅੱਠ ਹਜ਼ਾਰਾਂ ਘਰਾਂ ਦੇ 333 ਲੱਖ ਰੁਪਏ ਬਕਾਏ ਮਾਫ਼ ਹੋਏ ਹਨ।ਉਨ੍ਹਾਂ ਦੱਸਿਆ ਕਿ ਇਸ ਵਿੱਚ ਪਾਣੀ ਦੇ 7487 ਘਰਾਂ ਦੇ ਬਕਾਏ ਮਾਫ਼ ਹੋਏ ਹਨ ਜਦ ਕਿ ਸੀਵਰੇਜ ਦੇ 7790 ਘਰਾਂ ਦੇ ਬਜਾਏ ਸਰਕਾਰ ਵੱਲੋ ਮਾਫ਼ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ 125 ਗੱਜ ਤੋ ਉੱਪਰ ਦੇ ਮਕਾਨਾਂ ਦਾ ਪਾਣੀ ਦਾ ਬਿਲ 50 ਰੁਪਏ ਕਰਨ ਦੇ ਨਾਲ ਸ਼ਹਿਰ ਦੇ ਪੰਜ ਹਜ਼ਾਰ ਘਰਾਂ ਨੂੰ 49 ਲੱਖ ਰੁਪਏ ਦਾ ਫ਼ਾਇਦਾ ਹੋਵੇਗਾ। ਸੰਜੇ ਵਰਮਾ ਨੇ ਦੱਸਿਆ ਇਸ ਤੋ ਇਲਾਵਾ 125 ਗੱਜ ਤੋਂ ਹੇਠਲੇ ਮਕਾਨਾਂ ਦਾ ਪਾਣੀ ਦਾ ਬਿਲ ਸਲਾਨਾ 3741600 ਰੁਪਏ ਮਾਫ਼ ਕੀਤਾ ਗਿਆ ਜਦ ਕਿ ਸੀਵਰੇਜ ਦੇ ਬਿੱਲਾਂ 2464560 ਰੁਪਏ ਮਾਫ਼ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ 125 ਗੱਜ ਤੱਕ ਦੇ ਮਕਾਨਾਂ ਦੇ ਸੀਵਰੇਜ ਤੇ ਪਾਣੀ ਦੇ ਸਲਾਨਾ 62 ਲੱਖ ਰੁਪਏ ਮਾਫ਼ ਹੋਣਗੇ ਜਦ ਕਿ 125 ਗੱਜ ਤੋ ਉਪਰ ਮਕਾਨਾਂ ਦੇ 49 ਲੱਖ ਰੁਪਏ ਮਾਫ਼
ਹੋਣਗੇ। ਜਿਸਦੇ ਤਹਿਤ ਸ਼ਹਿਰ ਵਾਸੀਆਂ ਨੂੰ 444 ਲੱਖ ਰੁਪਏ ਦਾ ਫ਼ਾਇਦਾ ਮਿਲੇਗਾ।ਵਰਮਾ ਨੇ ਦੱਸਿਆ ਕਿ ਇਹ ਹਰ ਵਰਗ ਦੇ ਬਕਾਏ ਮਾਫ਼ ਕੀਤੇ ਹਨ ਜਿਸ ਨੂੰ ਲੈ ਕੇ ਲੋਕਾ ਵਿੱਚ ਬਹੁਤ ਖੁਸ਼ੀ ਮਾਫ਼ ਪਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਤੋ ਪਹਿਲਾ ਵੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਚੰਨੀ ਸਰਕਾਰ ਨੇ ਲੋੜਵੰਦਾ ਨੂੰ ਦੋ ਕਿਲੋਵਾਟ ਤੱਕ ਬਿਜਲੀ ਦੇ ਬਿਲਾ ਦੇ ਬਜਾਏ ਮਾਫ਼ ਕਰਕੇ ਵੱਡੀ ਰਾਹਤ ਦਿੱਤੀ ਹੈ ਤੇ ਆਰਥਿਕ ਮਜਬੂਰੀ ਕਾਰਨ ਬਿੱਲਾਂ ਦੀ ਅਦਾਇਗੀ ਨਾ ਕਰਨ ਸਕਣ ਵਾਲੇ ਲੋਕਾ ਨੂੰ ਇਸਦਾ ਵੱਡਾ ਫ਼ਾਇਦਾ ਮਿਲਿਆ ਜਿਸਦੇ ਨਾਲ ਇਹ ਲੋਕ ਮਾਨਸਿਕ ਪਰੇਸ਼ਾਨੀ ਚੋਂ ਵੀ ਬਾਹਰ ਮਿਲ ਸਕੇ ਹਨ।ਸੰਜੇ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਹੇਠਲੇ ਤੇ ਮੱਧਮ ਵਰਗ ਦੇ ਲੋਕਾ ਲਈ ਇੱਕ ਤੋ ਬਾਅਦ ਇੱਕ ਲਗਾਤਾਰ ਲਏ ਜਾ ਰਹੇ ਫੈਸਲਿਆ ਨਾਲ ਹਰ ਵਰਗ ਸਰਕਾਰ ਦੀ ਕਾਰਗੁਜ਼ਾਰੀ ਤੋ ਖੁਸ਼ ਹੈ।ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਅਸਲ ਕੰਮ ਆਪਣੇ ਸੂਬੇ ਨੂੰ ਖੁਸ਼ਹਾਲ ਕਰਨ ਤੇ ਆਪਣੇ ਸੂਬੇ ਦੇ ਲੋਕਾ ਨੂੰ ਰਾਹਤ ਦੇ ਕੇ ਉੱਚਾ ਚੁੱਕਣਾ ਹੁੰਦਾ ਤੇ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਮੋਜੂਦਾ ਪੰਜਾਬ ਸਰਕਾਰ ਲੋਕ ਹਿੱਤ ਦੇ ਫ਼ੈਸਲੇ ਲੇ ਕੇ ਇਹ ਕੰਮ ਬਾਖੂਬੀ ਕਰ ਰਹੀ ਹੈ ਜਦ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਲੋਕਾ ਨੂੰ ਲੁੱਟ ਕੇ ਸੂਬੇ ਨੂੰ ਕੰਗਾਲੀ ਵਾਲੇ ਰਾਹ ਤੇ ਤੋਰਨ ਤੋ ਇਲਾਵਾ ਕੁੱਝ ਨਹੀਂ ਕੀਤਾ।ਇਸ ਮੋਕੇ ਤੇ ਕੋਸਲ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ,ਕੋਸਲਰ ਅਮਰਜੀਤ ਸਿੰਘ ਜੋਲੀ,ਮੋਹਿਤ ਸ਼ਰਮਾ,ਸਰਬਜੀਤ ਸਿੰਘ ਸੈਣੀ,ਰੇਖਾ ਰਾਣੀ,ਗੁਰਮੀਤ ਸਿੰਘ ਰਿੰਕੁ,ਭਰਤ ਵਾਲੀਆ,ਮਦਨ ਗੁਪਤਾ ਤੇ ਦਕਸ਼ ਕੱਕੜ ਆਦਿ ਹਾਜ਼ਰ ਸਨ।