ਬਾਬਾ ਗਾਜੀ ਦਾਸ ਕਲੱਬ ਵੱਲੋਂ ਪਿੰਡ ਸਿੰਘਪੁਰਾ ਦੀ ਲੋਡ਼ਵੰਦ ਲਡ਼ਕੀ ਦੇ ਵਿਆਹ ਲਈ ਵਿੱਤੀ ਮੱਦਦ ਦਿੱਤੀ
ਬਾਬੂਸ਼ਾਹੀ ਨੈੱਟਵਰਕ
ਨੂਰਪੁਰ ਬੇਦੀ 22 ਅਕਤੂਬਰ 2021 - ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਦੇ ਪ੍ਧਾਨ ਤੇ ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਦਵਿੰਦਰ ਸਿੰਘ ਰੋਡਮਾਜਰਾ ਤੇ ਸਮੂਹ ਮੈਂਬਰਾਂ ਵੱਲੋਂ ਕਈ ਸਾਲਾਂ ਤੋਂ ਸਮਾਜਸੇਵਾ ਦੇ ਕੰਮਾਂ ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਸਮਾਜਸੇਵੀ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਬਲਾਕ ਨੂਰਪੁਰ ਬੇਦੀ ਦੇ ਪਿੰਡ ਸਿੰਘਪੁਰਾ ਵਿਖੇ ਲੋਡ਼ਵੰਦ ਪਰਿਵਾਰ ਦੀ ਲਡ਼ਕੀ ਬਲਜਿੰਦਰ ਕੌਰ ਪੁੱਤਰੀ ਸਵਰਨ ਸਿੰਘ ਦੇ ਵਿਆਹ ਲਈ 11 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਸ਼ਗਨ ਵਜੋਂ ਦਿੱਤੀ ਗਈ। ਕਲੱਬ ਦੇ ਪ੍ਧਾਨ ਤੇ ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਤੇ ਸਮਾਜਸੇਵੀ ਦਵਿੰਦਰ ਸਿੰਘ ਬਾਜਵਾ, ਸਰਪੰਚ ਬਲਵਿੰਦਰ ਸਿੰਘ ਚੱਕਲਾਂ, ਬਿੱਟੂ ਸਰਪੰਚ ਰੋਡਮਾਜਰਾ, ਸਾਬਕਾ ਸਰਪੰਚ ਮੋਹਰ ਸਿੰਘ ਖਾਬੜਾ ਨੇ ਲਡ਼ਕੀ ਬਲਜਿੰਦਰ ਕੌਰ ਨੂੰ ਆਸ਼ੀਰਵਾਦ ਦਿੱਤਾ । ਦਵਿੰਦਰ ਸਿੰਘ ਬਾਜਵਾ ਨੇ ਲੋਡ਼ਵੰਦ ਪਰਿਵਾਰ ਨੂੰ ਕਲੱਬ ਵਲੋਂ ਭਵਿੱਖ ਵਿਚ ਹੋਰ ਵੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਜਿਕਰਯੋਗ ਹੈ ਕ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਵੱਲੋਂ ਨਿਰੰਤਰ ਸਮਾਜਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਬਾਬਾ ਗਾਜੀ ਦਾਸ ਕਲੱਬ ਵਲੋ ਕੀਤੇ ਜਾ ਰਹੇ ਸਮਾਜਸੇਵੀ ਕੰਮਾਂ ਦੀ ਨੂਰਪੁਰ ਬੇਦੀ ਇਲਾਕੇ ਦੇ ਲੋਕਾਂ ਨੇ ਸ਼ਲਾਘਾ ਕੀਤੀ ਹੈ।
ਜਿਕਰਯੋਗ ਹੈ ਕਿ ਕਲੱਬ ਵਲੋਂ ਇਸ ਸਾਲ 15 ਜ਼ਰੂਰਤਮੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਵਿਆਹ ਵੀ ਕੀਤੇ ਗਏ ਹਨ ਅਤੇ ਅਤੇ ਖੂਨਦਾਨ ਕੈਂਪ ਵੀ ਲਗਾਇਆ ਜਾਂਦਾ ਹੈ। ਕਲੱਬ ਵੱਲੋਂ ਪਿਛਲੇ ਕਈ ਸਾਲਾਂ ਤੋਂ ਅੰਤਰਾਸ਼ਟਰੀ ਕਬੱਡੀ ਕੱਪ ਤੇ ਹੋਰ ਸਮਾਜਸੇਵੀ ਕੰਮਾਂ ਕਰਵਾਏ ਜਾ ਰਹੇ ਹਨ। ਪ੍ਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਲੱਬ ਦੇ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਲੰਗਰਾਂ ਦੀ ਸੇਵਾ ਕੀਤੀ ਗਈ ਅਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸੋਨੇ ਦੇ ਸਿੱਕੇ ਦੇਕੇ ਵੀ ਸਨਮਾਨਿਤ ਕੀਤਾ ਗਿਆ ਸੀ। ਬਾਜਵਾ ਨੇ ਕਿਹਾ ਕਿ ਬਾਬਾ ਗਾਜੀਦਾਸ ਕਲੱਬ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਸਿਰਫ ਸਮਾਜਸੇਵਾ ਨੂੰ ਸਮਰਿਪਤ ਹੈ। ਇਸ ਮੌਕੇ ਮੰਗਲ ਸਿੰਘ ਸਰਪੰਚ ਸਿੰਘਪੁਰਾ, ਨੰਬਰਦਾਰ ਭਜਨ ਸਿੰਘ ਸਿੰਘਪੁਰਾ, ਮਾਸਟਰ ਅਜੀਤ ਸਿੰਘ, ਕਮਲਜੀਤ ਸਿੰਘ, ਐਡਵੋਕੇਟ ਸੌਰਵ, ਚੂਹੜ ਸਿੰਘ, ਸੁੱਚਾ ਸਿੰਘ ਬੱਸੀ, ਸੁਰਿੰਦਰ ਸਿੰਘ ਮੌਜੂਦ ਸਨ।