ਜਗਦੀਸ਼ ਥਿੰਦ
ਫਾਜ਼ਿਲਕਾ, 22 ਅਕਤੂਬਰ
ਮਾਨਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਵਿਸ਼ੇਸ਼ ਦੀ ਅਦਾਲਤ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ਵਿਚ ਦੋ ਦੋਸ਼ੀਆਂ ਨੂੰ 12 ਸਾਲ ਦੀ ਜ਼ੇਲ੍ਹ ਅਤੇ 1 ਲੱਖ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਹੈ।
ਇਸ ਮਾਮਲੇ ਵਿਚ ਦੋਸ਼ੀ ਦੋ ਕੁਇੰਟਲ ਚੂਰਾ ਪੋਸਤ ਸਮੇਤ ਪੁਲਸ ਨੇ ਕਾਬੂ ਕੀਤੇ ਸਨ ।
ਇਹ ਸਜਾ ਕੇਸ ਨੰ 88 ਮਿਤੀ 29.05.2018, ਜ਼ੋ ਕਿ ਐਫ.ਆਈ. ਆਰ. ਨੰ 15 ਮਿਤੀ 03.03.2018, ਅਧੀਨ ਧਾਰਾ 15 ਐਨ.ਡੀ.ਪੀ.ਐਸ ਐਕਟ, ਥਾਨਾ ਸਦਰ ਅਬੋਹਰ ਦੇ ਨਾਲ ਸਬੰਧਤ ਸੀ। ਇਸ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੇ ਦੋਸ਼ੀ ਪਾਏ ਜਾਣ ਤੇ ਇਸ ਕੇਸ ਵਿੱਚ ਮੁਲਜਮ ਗੁਰਤੇਜ ਸਿੰਘ ਉਰਫ ਤੇਜੀ ਅਤੇ ਜਗਰਾਜ ਸਿੰਘ ਉਰਫ ਗਾਜਾ ਨੂੰ ਬਾਰਾਂ ਸਾਲ ਦੀ ਸਜਾ ਅਤੇ ਇੱਕ ਲੱਖ ਦਾ ਜੁਰਮਾਨਾ ਲਗਾਉਣ ਦਾ ਹੁਕਮ ਸੁਨਾਇਆ ਗਿਆ ਹੈ।