ਹਰੀਸ਼ ਕਾਲੜਾ
ਕੀਰਤਪੁਰ ਸਾਹਿਬ 22 ਅਕਤੂਬਰ 2021:ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਚੰਗਰ ਵਿਚ ਸਿੰਚਾਈ ਲਈ ਪਾਣੀ ਪਹੁੰਚਾਉਣ ਦੀ 75 ਕਰੋੜ ਰੁਪਏ ਦੀ ਯੋਜਨਾ ਦੇ ਪਹਿਲੇ ਪੜਾਅ 9.52 ਕਰੋੜ (ਮੋਹੀਵਾਲ) ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ, ਦੂਜੇ ਪੜਾਅ ਦੀ 18.82 ਕਰੋੜ ਦੀ ਯੋਜਨਾ (ਸਮਲਾਹ) ਦਾ ਕੰਮ ਜਲਦੀ ਸੁਰੂ ਕੀਤਾ ਜਾਵੇਗਾ। ਪਿੰਡਾਂ ਵਿਚ ਚੱਲ ਰਹੇ ਅਤੇ ਰਹਿੰਦੇ ਵਿਕਾਸ ਕਾਰਜ ਅਗਲੇ ਦੋ-ਤਿੰਨ ਮਹੀਨਿਆਂ ਵਿਚ ਮੁਕੰਮਲ ਕਰਵਾਉਣ ਲਈ ਅੱਜ ਗ੍ਰਾਮ ਪੰਚਾਇਤਾਂ ਨੂੰ ਗ੍ਰਾਟਾਂ ਵੰਡੀਆਂ ਜਾ ਰਹੀਆਂ ਹਨ। ਜਿਸ ਨਾਲ ਅਸੀਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਕਾਮਯਾਬ ਹੋਏ ਹਾਂ।
ਰਾਣਾ ਕੇ.ਪੀ ਸਿੰਘ ਅੱਜ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਬਲਾਕਾਂ ਅਧੀਨ ਦਰਜਨਾਂ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗ੍ਰਾਟਾਂ ਦੇਣ ਲਈ ਇੱਥੇ ਪੁੱਜੇ ਸਨ। ਉਨ੍ਹਾਂ ਨੇ ਬਲਾਕ ਡਾਢੀ-ਮੀਆਂਪੁਰ ਹੰਡੂਰ, ਮੀਆਪੁਰ ਖਾੜਾ, ਹਰਦੋਨਿਮੋਹ, ਪੱਤੀਲਾਹੀਆਂ, ਤਿੜਕ ਕਰਮਾਂ, ਫਤਿਹਪੁਰ ਬੁੰਗਾ, ਹਰਦੋ ਹਰੀਪੁਰ, ਅਟਾਰੀ, ਤਾਜਪੁਰਾ ਤੇ ਸਮਲਾਹ-ਸਮਲਾਹ, ਲਖੇੜ, ਪਹਾੜਪੁਰ, ਕਾਹੀਵਾਲ ਬਾਸ, ਪਹਾੜਪੁਰ ਸੀਮਰਵਾਲਾ, ਬਲੋਲੀ, ਮਹਿਦਲੀ ਖੁਰਦ, ਦੋਲੋਵਾਲ ਅੱਪਰ ਅਤੇ ਮੱਸੇਵਾਲ- ਮੱਸੇਵਾਲ, ਨਾਰਡ, ਦੈਹਣੀ ਅੱਪਰ, ਦੈਹਣੀ, ਬਰੂਵਾਲ, ਦਬੂੜ ਅੱਪਰ, ਦਬੂੜ, ਮੋੜਾ, ਚੀਕਣਾ ਪਿੰਡਾਂ ਦੀਆ ਗ੍ਰਾਮ ਪੰਚਾਇਤਾ ਨੂੰ ਵਿਕਾਸ ਕਾਰਜਾਂ ਲਈ ਗ੍ਰਾਟਾਂ ਦੀ ਵੰਡ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਭਲਾਈ ਸਕੀਮਾ ਦਾ ਦਾਇਰਾ ਵਧਾ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰ ਵਰਗ ਦੇ ਬਿਜਲੀ ਖਪਤਕਾਰ ਜਿਨ੍ਹਾਂ ਦਾ ਘਰੇਲੂ ਬਿਜਲੀ ਦਾ ਲੋਡ 2 ਕਿਲੋਵਾਟ ਹੈ ਅਤੇ ਉਨ੍ਹਾਂ ਦਾ ਬਿੱਲ ਬਕਾਇਆ ਹੈ, ਉਹ ਨਿਰਧਾਰਤ ਫਾਰਮ ਭਰ ਕੇ ਆਪਣਾ ਬਕਾਇਆ ਬਿੱਲ ਮਾਫ ਕਰਵਾ ਸਕਦੇ ਹਨ। ਪੀਣ ਵਾਲੇ ਪਾਣੀ ਦੇ ਬਿੱਲਾ ਵਿਚ ਘਰੇਲੂ ਖਪਤਕਾਰਾਂ ਤੇ ਗ੍ਰਾਮ ਪੰਚਾਇਤਾਂ ਨੂੰ ਜਲ ਸਪਲਾਈ, ਟਿਊਬਵੈਲ ਦੇ ਬਿੱਲਾਂ ਵਿਚ ਵੱਡੀ ਰਾਹਤ ਮਿਲੀ ਹੈ।ਉਨ੍ਹਾਂ ਕਿਹਾ ਕਿ ਲਾਲ ਲਕੀਰ ਵਿਚ ਰਹਿ ਰਹੇ ਲੋਕਾਂ ਨੂੰ ਮਾਲਕੀ ਦੇ ਹੱਕ ਦੇਣ ਦਾ ਇਤਿਹਾਸਕ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਹੈ।
ਇਸ ਮੌਕੇ ਜਿਲ੍ਹਾ ਪ੍ਰੀਸ਼ਦ ਚੇਅਰ ਪਰਸਨ ਕ੍ਰਿਸ਼ਨਾ ਦੇਵੀ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਪ੍ਰਧਾਨ ਪਾਲੀ ਸ਼ਾਹ ਕੋੜਾ, ਬਲਵੀਰ ਸਿੰਘ ਭੀਰੀ ਪ੍ਰਧਾਨ ਟਰੱਕ ਯੂਨੀਅਨ, ਕਲਮਦੇਵ ਜ਼ੋਸ਼ੀ ਡਾਇਰੈਕਟਰ ਪੀ.ਆਰ.ਟੀ.ਸੀ, ਜਿਲ੍ਹਾ ਪ੍ਰੀਸਦ ਮੈਬਰ ਨਰਿੰਦਰ ਪੁਰੀ, ਸੋਨੀਆ ਪੁਰੀ,ਐਸ.ਡੀ.ਐਮ ਕੇਸ਼ਵ ਗੋਇਲ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋ, ਐਕਸੀਅਨ ਹਰਜੀਤਪਾਲ, ਐਕਸੀਅਨ ਹਰਿੰਦਰਜੀਤ ਸਿੰਘ ਭੰਗੂ, ਗੁਰਨਾਮ ਸਿੰਘ, ਮੋਹਣ ੰਿਸਘ ਭੁੱਲਰ, ਚੈਨ ਸਿੰਘ ਰਾਣਾ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ, ਪੰਚਾਇਤ ਸੰਮਤੀ ਮੈਬਰ ਹਾਜ਼ਰ ਸਨ।