← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 22 ਅਕਤੂਬਰ 2021: ਮੁਲਕ ’ਚ ਕੋਵਿਡ 19 ਨਾਲ ਸਬੰਧਤ ਟੀਕਾਕਰਨ ਮੁਹਿੰਮ ਦੌਰਾਨ ਸੌ ਕਰੋੜ ਵਿਅਕਤੀਆਂ ਦੀ ਵੈਕਸੀਨੇਸ਼ਨ ਹੋਣ ਤੇ ਏਮਜ਼ ਬਠਿੰਡਾ ’ਚ ਇੱਕ ਸਮਾਗਮ ਕਰਵਾਇਆ ਗਿਆ। ਬਠਿੰਡਾ ਦੇ ਡਾਇਰੈਕਟਰ ਅਤੇ ਸੀ.ਈ.ਓ ਡਾ.ਡੀ.ਕੇ.ਸਿੰਘ ਨੇ ਕੈਂਪਸ ਵਿੱਚ ਦੀਪਕ ਜਗਾਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ। ਡਾ.ਡੀ.ਕੇ.ਸਿੰਘ ਨੇ ਦੱਸਿਆ ਕਿ ਭਾਰਤ ਨੇ ਕੋਵਿਡ -19 ਮਹਾਂਮਾਰੀ ਵਿਰੁੱਧ ਲੜਾਈ ਦੌਰਾਨ ਇੱਕ ਮਹੱਤਵਪੂਰਨ ਟੀਚਾ ਹਾਸਲ ਕਰਦਿਆਂ ਕੋਵਿਡ ਟੀਕਾਕਰਣ ਦੀਆਂ 100 ਕਰੋੜ ਖੁਰਾਕਾਂ ਨੂੰ ਪਾਰ ਕਰ ਲਿਆ ਹੈ। ਉਨ੍ਹਾਂ ਨੇ ਵਿਗਿਆਨੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕੋਵਿਡ 19 ਦਾ ਟੀਕਾ ਬਣਾਇਆ। ਉਨ੍ਹਾਂ ਕਿਹਾ ਕਿ ਲੋਕ ਹੁਣ ਟੀਕੇ ਬਾਰੇ ਵਧੇਰੇ ਜਾਗਰੂਕ ਹੋ ਰਹੇ ਹਨ ਅਤੇ ਝਿਜਕ ਵੀ ਦੂਰ ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਸਾਰੇ ਬਾਲਗਾਂ ਨੂੰ ਟੀਕਾ ਲਗਾਉਣ ਦਾ ਟੀਚਾ ਵੀ ਇਸ ਸਾਲ ਦੇ ਅੰਤ ਤੱਕ ਪ੍ਰਾਪਤ ਕਰ ਲਿਆ ਜਾਵੇਗਾ। ਉਨ੍ਹਾਂ ਸਿਹਤ ਕਰਮਚਾਰੀਆਂ ਦੀ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਦੂਰ -ਦੁਰਾਡੇ ਦੇ ਲੋਕਾਂ ਨੂੰ ਟੀਕੇ ਲਾਉਣ ਲਈ ਪਹਾੜਾਂ ਅਤੇ ਜੰਗਲਾਂ ਦੀ ਪੈਦਲ ਯਾਤਰਾ ਕੀਤੀ। ਡਾ. ਸਿੰਘ ਨੇ ਕਿਹਾ ਕਿ ਏਮਜ਼ ਬਠਿੰਡਾ ਨੇ ਮੈਗਾ ਟੀਕਾਕਰਨ ਮੁਹਿੰਮਾਂ ਰਾਹੀਂ ਵੱਡੀ ਗਿਣਤੀ ਖੁਰਾਕਾਂ ਪਹੁੰਚਾਉਣ ਵਿੱਚ ਸਹਾਇਤਾ ਕੀਤੀ ਹੈ। ਡਾ: ਸਿੰਘ ਨੇ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਟੀਕਾਕਰਨ ਕਰਵਾਉਣ, ਕਿਉਂਕਿ ਦੇਖਿਆ ਗਿਆ ਹੈ ਕਿ ਜਿਆਦਾਤਰ ਮੁਲਕਾਂ ’ਚ ਤੀਸਰੀ ਲਹਿਰ ਆਉਣ ਦਾ ਕਾਰਨ ਟੀਕਾਕਰਨ ਨਾਂ ਹੋਣਾ ਹੈ।
Total Responses : 107