ਅਸ਼ੋਕ ਵਰਮਾ
ਬਠਿੰਡਾ, 22 ਅਕਤੂਬਰ 2021: ਅੰਤਰਰਾਸ਼ਟਰੀ ਸ਼ੈੱਫ ਦਿਵਸ ਮੌਕੇੇ ਇੰਸਟੀਚਿਟ ਆਫ ਹੋਟਲ ਮੈਨੇਜਮੈਂਟ (ਆਈ.ਐਚ.ਐਮ.)ਨੇ ਬਠਿੰਡਾ ਦੀ ਸੁਪਰ ਸ਼ੈੱਫ-2 ਕੁਕਿੰਗ ਅਤੇ ਬੇਕਿੰਗ ਮੁਕਾਬਲੇ ਕਰਵਾਏ। ਮੁਕਾਬਲੇ ਦੇ ਜੱਜ ਜੀ ਐਮ ਮਿੱਤਲ ਗਰੁੱਪ ਸ੍ਰੀ ਤਿਆਗਨ ਮੈਨਨ ਅਤੇ ਡਾਇਰੈਕਟਰ ਐਮ ਆਈ ਐਚ ਐਮ ਬਠਿੰਡਾ ਰਾਹੁਲ ਆਹੂਜਾ ਦੇ ਨਾਲ ਪਿ੍ਰੰਸੀਪਲ ਸ਼੍ਰੀਮਤੀ ਰਜਨੀਤ ਕੋਹਲੀ ਸਨ। ਇਸ ਪ੍ਰਤੀਯੋਗਤਾ ਲਈ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਮਿੱਤਲ ਉਦਯੋਗ ਦੇ ਮਾਲਕ ਸ਼੍ਰੀਮਤੀ ਸੁਨੀਤਾ ਮਿੱਤਲ, ਆਈਡੀਬੀਆਈ ਬੈਂਕ ਬਠਿੰਡਾ ਦੇ ਮੈਨੇਜਰ ਮਨਰਾਜ ਸ਼ਾਮਿਲ ਹੋਏ। ਇਸ ਪ੍ਰਤੀਯੋਗਤਾ ਦੇ ਦੌਰਾਨ ਵੱਖ -ਵੱਖ ਰਾਜਾਂ ਤੋਂ ਆਏ ਭਾਗੀਦਾਰਾਂ ਨੇ ਬਹੁਤ ਸਾਰੇ ਪਕਵਾਨ ਬਣਾਏ ।
ਬੇਕਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਮਿਸ ਪੂਨਮ ਵਿਦਿਆਰਥਣ ਆਈਐਚਐਮ , ਦੂਜਾ ਸਥਾਨ ਮਿਸ ਪਿ੍ਰਯੰਕਾ ਹੋਮਮੇਕਰ ਅਤੇ ਅਧਿਆਪਕ ਅਤੇ ਤੀਜਾ ਸਥਾਨ ਮਿਸ ਹਿਮਾਨੀ ਮਲਹੋਤਰਾ ਬੇਕਰੀ ਡਿਪਲੋਮਾ ਦੀ ਵਿਦਿਆਰਥਣ ਨੇ ਹਾਸਲ ਕੀਤਾ। ਕੁਕਿੰਗ ਮੁਕਾਬਲੇ ’ਚ ਪਹਿਲਾ ਸਥਾਨ ਸ੍ਰੀਮਤੀ ਸੁਨੀਤਾ ਜੈਨ, ਦੂਜਾ ਸਥਾਨ ਸ੍ਰੀਮਤੀ ਕਲਪਨਾ ਜੈਨ ਅਤੇ ਤੀਜਾ ਸਥਾਨ ਸ੍ਰੀ ਸੰਜੂ ਮੰਨਾ ਆਈਐਚਐਮ ਗੁਰਦਾਸਪੁਰ ਦੇ ਵਿਦਿਆਰਥੀ ਨੇ ਹਾਸਲ ਕੀਤਾ। ਮੁਕਾਬਲੇ ਵਿੱਚ ਜੇਤੂ ਉਮੀਦਵਾਰਾਂ ਨੂੰ ਦਿੱਤੇ ਜਾਣ ਵਾਲੇ ਤੋਹਫ਼ੇ ਆਈਡੀਬੀਆਈ ਬੈਂਕ ਬਠਿੰਡਾ ਵੱਲੋਂ ਸਪਾਂਸਰ ਕੀਤੇ ਗਏ।