← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 22 ਅਕਤੂੁਬਰ 2021: ਇੱਥੋਂ ਦੇ ਅਜੀਤ ਰੋਡ ’ਤੇ ਕੱਲ ਦਿਨ ਦਿਹਾੜੇ ਦੋ ਗਰੁੱਪਾਂ ’ਚ ਆਪਸੀ ਕਿਸੇ ਰੰਜਿਸ਼ ਕਾਰਨ ਚੱਲੀਆਂ ਗੋਲੀਆਂ ’ਚ ਇੱਕ ਜਣੇ ਦੀ ਮੌਤ ਤੇ ਦੋ ਦੇ ਜ਼ਖਮੀ ਹੋਣ ਦੇ ਮਾਮਲੇ ’ਚ ਪੁਲਿਸ ਨੇ 6 ਜਣਿਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ ਪੁਲਿਸ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਦੋ ਜਣਿਆਂ ਨੂੰ ਗਿ੍ਰਫ਼ਤਾਰ ਵੀ ਕਰ ਲਿਆ ਇਸ ਸਬੰਧੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ ਜੀ ਬਠਿੰਡਾ ਜੋਨ ਜਸਕਰਨ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਹੀ ਇਹ ਲੜਾਈ ਹੋਈ ਸੀ ਪੁਲਿਸ ਨੇ ਇਸ ਸਬੰਧ ’ਚ ਥਾਣਾ ਸਿਵਲ ਲਾਈਨ ’ਚ 6 ਜਣਿਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ ਜੋ ਦੋ ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ ਉਨਾਂ ’ਚੋਂ ਗੁਰਕੀਰਤ ਸਿੰਘ ਉਰਫ ਗੋਰਾ ਜੋ ਵਰਕਸ਼ਾਪ ਚਲਾਉਂਦਾ ਸੀ ਨੇਹੀਆਂਵਾਲਾ ਤੇ ਦੂਜਾ ਅਮਨਾ ਵਾਸੀ ਥਾਣਾ ਨੇਹੀਆਂਵਾਲਾ ਦਾ ਹੀ ਜੋ ਕੋਈ ਬੀਮਾ ਕੰਪਨੀ ਚਲਾਉਂਦਾ ਹੈ ਗਿ੍ਰਫ਼ਤਾਰ ਵਿਅਕਤੀਆਂ ਤੋਂ ਪੁੱਛਗਿੱਛ ਕਰਕੇ ਬਾਕੀਆਂ ਨੂੰ ਵੀ ਛੇਤੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ ਉਨਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵੀ ਇਹ ਦੋਵੇਂ ਗਰੁੱਪ ਆਪਸ ’ਚ ਲੜੇ ਸੀ ਜਿਸਦਾ ਮਾਮਲਾ ਦਰਜ਼ ਹੋਇਆ ਸੀ ਕੱਲ ਫਿਰ ਬਠਿੰਡਾ ’ਚ ਲੜਾਈ ਹੋਈ ਜਿਸ ’ਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ ਥਾਣਾ ਸਿਵਲ ਲਾਈਨ ’ਚ ਮੁਲਜ਼ਮਾਂ ਖਿਲਾਫ਼ ਕਤਲ ਤੋਂ ਇਲਾਵਾ ਆਰਮਜ਼ ਐਕਟ ਤਹਿਤ ਵੀ ਪਰਚਾ ਦਰਜ਼ ਹੋ ਗਿਆ ਆਈਜੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ਼ ਹਾਸਿਲ ਕਰਕੇ ਸਾਰੇ ਜਣਿਆਂ ਨੂੰ ਪਹਿਚਾਣ ਲਿਆ, ਜਿੰਨਾਂ ’ਚੋਂ ਇੱਕ ਗੋਲੀ ਚਲਾਉਣ ਵਾਲੇ ਤੇ ਦੂਜਾ ਗੱਡੀ ਚਲਾਉਣ ਵਾਲੇ ਨੂੰ ਗਿ੍ਰਫ਼ਤਾਰ ਕਰ ਲਿਆ ਇੱਕ ਸਵਾਲ ਦੇ ਜਵਾਬ ’ਚ ਆਈਜੀ ਨੇ ਕਿਹਾ ਕਿ ਇਹ ਕੋਈ ਗੈਂਗਸਟਰ ਨਹੀਂ ਪਹਿਲਾਂ ਇਨਾਂ ਦੀ ਕੋਈ ਲੜਾਈ ਹੋਈ ਸੀ ਉਸਦੇ ਪਿੱਛੇ ਹੀ ਇੱਥੇ ਆ ਗਏ ਕਿਉਂਕਿ ਦੋ ਮਹੀਨੇ ਪਹਿਲਾਂ ਵੀ ਆਪਸ ’ਚ ਲੜੇ ਸੀ
Total Responses : 108