ਪਟਿਆਲਾ 22 ਅਕਤੂਬਰ, 2021:ਡੇਂਗੂ ਦੀ ਰੋਕਥਾਮ ਲਈ ਚੱਲ ਰਹੀਆਂ ਗਤੀਵਿਧੀਆਂ ਅਤੇ ਇਲਾਜ ਸਬੰਧੀ ਪ੍ਰਬੰਧਾ ਦੀ ਸਥਿਤੀ ਨੂੰ ਵਾਚਣ ਲਈ ਸਿਵਲ ਸਰਜਨ ਤੇ ਨੋਡਲ ਅਫਸਰ ਡਾ. ਸੁਮੀਤ ਸਿੰਘ ਵੱਲੋ ਇੰਡੀਅਨ ਮੈਡੀਕਲ ਅੇਸੋਸੀਏਸ਼ਨ ਦੇ ਨੁਮਾਇੰਦਿਆਂ, ਪ੍ਰਾਈਵੇਟ ਹਸਪਤਾਲਾ ਦੇ ਡਾਕਟਰਾਂ ਅਤੇ ਸਰਕਾਰੀ ਹਸਪਤਾਲਾ ਦੇ ਨੋਡਲ ਅਫਸਰਾਂ ਤੋਂ ਹਸਪਤਾਲਾ ਵਿੱਚ ਡੇਂਗੂੁ ਦੇ ਮੋਜੁਦਾ ਦਾਖਲ਼ੇ ਅਤੇ ਬੈਡਾ ਦੀ ਸਥਿਤੀ ਬਾਰੇ ਜਾਣਕਾਰੀ ਲਈ ਗਈ। ਪਟਿਆਲਾ ਦੇ ਹਸਪਤਾਲਾਂ ਵਿੱਚ ਹਾਲ ਦੀ ਘੜੀ ਡੇਂਗੁ ਲਈ ਉਪਲਬਧ ਬੈਡਾ ਵਿਚੋਂ 30 ਫੀਸਦੀ ਹੀ ਇਸਤੇਮਾਲ ਵਿਚ ਹਨ।ਮੀਟਿੰਗ ਦੋਰਾਣ ਡੇਂਗੁ ਦੇ ਅਲੀਜਾ ਟੈਸਟ ਲਈ ਪ੍ਰਾਈਵੇਟ ਕਲੀਨਿਕਾਂ ਵੱਲੋ 600 ਰੁਪਏ ਤੋਂ ਵੱਧ ਚਾਰਜ ਨਾ ਕਰਨ, ਬਿਨਾਂ ਅਲੀਜਾ ਟੈਸਟ ਦੇ ਡੇਂਗੁ ਕੰਨਫਰਮ ਕੇਸ਼ ਘੋਸ਼ਿਤ ਨਾ ਕਰਨਾ ਅਤੇ ਹਰੇਕ ਡੇਂਗੁ/ਮਲੇਰੀਆ/ ਚਿਕਨਗੁਨੀਆਂ ਕੰਫਰਮ ਕੇਸ਼ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ ਲਈ ਕਿਹਾ ਗਿਆ।ਸਿਵਲ ਸਰਜਨ ਡਾ.ਸੋਢੀ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾ ਵੱਲੋ ਸਰਕਾਰ ਦੀਆਂ ਗਾਈਡਲਾਈਨ ਅਨੁਸਾਰ ਹੀ ਡੇਂਗੁ ਪੀੜਤ ਮਰੀਜ ਨੂੰ ਪਲੇਟਲੈਟਸ ਚੜਾਏ ਜਾਣ ਅਤੇ ਇਲਾਜ ਲਈ ਵੀ ਗਾਈਡਲਾਈਨ ਨੁੰ ਫੋਲੋ ਕੀਤਾ ਜਾਵੇ।ਉਹਨਾਂ ਸਮੂਹ ਪ੍ਰਾਈਵੇਟ ਹਸਪਤਾਲਾ/ਕਲੀਨਿਕਾ ਨੂੰ ਡੇਂਗੁੁ ਦੀ ਜਾਂਚ ਲਈ ਹਸਪਤਾਲਾ/ਕਲੀਨਿਕਾ ਵਿੱਚ ਵੱਖਰੇ ਡੇਂਗੁ ਕਾਰਨਰ ਬਣਾਉਣ ਲਈ ਕਿਹਾ।ਸਿਵਲ ਸਰਜਨ ਡਾ. ਸੋਢੀ ਨੇ ਦੱਸਿਆਂ ਕਿ ਡੇਂਂਗੂ ਦੇ ਮੁਫਤ ਟੈਸਟ ਦੀ ਸੁਵਿਧਾ ਜਿਲ੍ਹੇ ਵਿਚ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ਲਿਆ ਹਸਪਤਾਲ ,ਸਿਵਲ ਹਸਪਤਾਲ ਨਾਭਾ ਅਤੇ ਰਾਜਪੁਰਾ ਵਿਖੇ ਉਪਲਬਧ ਕਰਵਾਈ ਗਈ ਹੈ ਅਤੇ ਸਰਕਾਰ ਦੀਆਂ ਗਾਈਡ ਲਾਈਨ ਅਨੁਸਾਰ ਡੇਂਗੁ ਲਈ ਅਲੀਜਾ ਟੈਸਟ ਨੂੰ ਹੀ ਮਾਨਤਾ ਦਿੱਤੀ ਗਈ ਹੈ।ਮੀਟਿੰਗ ਵਿੱਚ ਆਮ ਸਹਿਮਤੀ ਬਣਾਉਂਦੇ ਹੋਏ ਆਈ.ਐਮ.ਏ. ਦੇ ਪ੍ਰਧਾਨ ਵੱਲੋ ਆਪਣੇ ਮੈਬਰਾਂ ਨੂੰ ਇਹ ਸੰਦੇਸ਼ ਪਹਚਾਉਣ ਦਾ ਭਰੋਸਾ ਦਿੱਤਾ ਗਿਆ।ਇਸ ਮੀਟਿੰਗ ਵਿੱਚ ਆਈ. ਐਮ.ਏ. ਦੇ ਪ੍ਰਧਾਨ ਨੀਰਜ ਗੋਇਲ, ਵਰਧਮਾਨ ਮਹਾਂਵੀਰ ਹਸਪਤਾਲ ਤੋਂ ਡਾ. ਐਨ.ਪੀ.ਸਿੰਘ ਅਤੇ ਡਾ. ਸ਼ੰਭਵ ਜੈਨ, ਕੋਲੰਬਿਆ ਏਸ਼ੀਆ ਹਸਪਤਾਲ ਤੋਂ ਡਾ. ਪ੍ਰਭਜੋਤ ਕੌਰ, ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਤੋਂ ਸੀਨੀਅਰ ਮੈਡੀਕਲ ਅਫਸਰ ਡਾ.ਵਿਕਾਸ ਗੋਇਲ, ਮਾਡਲ ਟਾਉਨ ਤੋਂ ਡਾ. ਠਾਕੁਰਵੀਰ, ਮਾਤਾ ਕੁਸ਼ਲਿਆ ਹਸਪਤਾਲ ਤੋਂ ਡਾ. ਭਵਨੀਤ ਕੌਰ, ਰਾਜਿੰਦਰਾ ਹਸਪਤਾਲ ਤੋਂ ਡਾ. ਸਚਿਨ ਕੋਸ਼ਲ਼, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ,ਸਹਾਇਕ ਮਲੇਰੀਆ ਅਫਸਰ ਗੁਰਜੰਟ ਸਿੰਘ ਵੀ ਸ਼ਾਮਲ ਹੋਏ।