ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਸੰਗਰੂਰ ਵਿਖੇ ਟੈਂਕੀ ਨੇੜੇ ਸੰਕੇਤਕ ਜਾਮ ਲਗਾਉਂਦੇ ਹੋਏ
ਬੇਰੁਜ਼ਗਾਰ ਅਧਿਆਪਕਾਂ ਨੂੰ 25 ਦੀ ਮੀਟਿੰਗ 'ਤੇ ਟੇਕ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 22 ਅਕਤੂਬਰ, 2021: "ਭਾਵੇਂ ਕਾਂਗਰਸ ਸਰਕਾਰ ਦੇ ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ ਕਿਸੇ ਵੀ ਬੇਰੁਜ਼ਗਾਰ/ਮੁਲਾਜਮ ਜਥੇਬੰਦੀ ਨਾਲ ਮੀਟਿੰਗ ਨਹੀਂ ਕੀਤੀ ਸੀ। ਪਰ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਆਸ ਜਾਗੀ ਸੀ ਕਿ ਉਹ ਲੋਕ ਮਸਲਿਆਂ ਵੱਲ ਗੌਰ ਕਰਨਗੇ ਪ੍ਰੰਤੂ ਮੋਰਿੰਡਾ ਵਿਖੇ ਵੀ ਓਹੀ ਜ਼ਬਰ ਹੋ ਰਿਹਾ ਹੈ ਜਿਹੜਾ ਪਟਿਆਲਾ ਦੇ ਮੋਤੀ ਮਹਿਲ ਨੇੜੇ ਹੁੰਦਾ ਸੀ। ਮੁੱਖ ਮੰਤਰੀ ਸ੍ਰ ਚੰਨੀ ਵੀ ਮੀਟਿੰਗਾਂ ਦੇ ਲਾਰੇ ਲਗਾਉਣ ਵਿੱਚ ਮਾਹਿਰ ਸਾਬਤ ਹੀ ਚੁੱਕੇ ਹਨ। ਕਈ ਜਥੇਬੰਦੀਆਂ ਨੂੰ ਪਿਛਲੇ ਦਿਨੀਂ ਦਿੱਤਾ ਭਰੋਸਾ ਲਾਰਾ ਸਿੱਧ ਹੋ ਚੁੱਕਾ ਹੈ। ਇਹੀ ਡਰ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਨੂੰ ਹੈ ਸਤਾ ਰਿਹਾ ਹੈ ਕਿ 25 ਅਕਤੂਬਰ ਨੂੰ ਹੋਣ ਵਾਲੀ ਮੁੱਖ ਮੰਤਰੀ ਦੀ ਪੈਨਲ ਮੀਟਿੰਗ ਕਿੱਧਰੇ ਮੁਲਤਵੀ ਨਾ ਕਰ ਦਿੱਤੀ ਜਾਵੇ।"
ਉਪਰੋਕਤ ਵਿਚਾਰ ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਕੋਲ ਇਕੱਠੇ ਹੋ ਕਿ ਮੁੱਖ ਧੂਰੀ ਰੋਡ ਉਪਰ ਕੁਝ ਸਮਾਂ ਸੰਕੇਤਕ ਜਾਮ ਲਗਾਉਣ ਮੌਕੇ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦਿਆਂ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਆਖੇ।
ਉਹਨਾਂ ਕਿਹਾ ਕਿ ਬੇਰੁਜ਼ਗਾਰਾਂ ਨੂੰ ਮੁੱਖ ਮੰਤਰੀ ਦੀ ਮੀਟਿੰਗ ਤੋ ਵੱਡੀਆਂ ਉਮੀਦਾਂ ਹਨ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਨੇ 12 ਅਕਤੂਬਰ ਦੀ ਪੈਨਲ ਮੀਟਿੰਗ ਵਿੱਚ ਇੱਕ ਹਫਤੇ ਤੋ ਦਸ ਦਿਨਾਂ ਦੀ ਮੋਹਲਤ ਮੰਗੀ ਸੀ। ਉਹਨਾਂ ਇਸ ਸਮੇਂ ਵਿੱਚ ਬੇਰੁਜ਼ਗਾਰਾਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ ਦੇ ਕੇ ਅਗਲੀ ਮੀਟਿੰਗ ਬਾਰੇ ਆਖਿਆ ਸੀ। ਪ੍ਰੰਤੂ ਹੁਣ ਟਾਲੇ ਵੱਟੇ ਜਾ ਰਹੇ ਹਨ। ਇਸ ਲਈ ਬੇਰੁਜ਼ਗਾਰ ਜਲੰਧਰ ਵੱਲ ਕੂਚ ਕਰਨਗੇ।
ਸੂਬਾ ਕਮੇਟੀ ਮੈਂਬਰ ਬਲਕਾਰ ਸਿੰਘ ਮਘਾਨੀਆ ਨੇ ਕਿਹਾ ਕਿ ਜੇਕਰ ਜਲਦੀ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਘੱਟੋ ਘੱਟ 9000 ਅਸਾਮੀਆਂ ਸਮੇਤ ਕੁੱਲ 18000 ਅਸਾਮੀਆਂ ਦੀ ਭਰਤੀ ਨਾ ਕੀਤੀ ਗਈ ਤਾਂ ਸਿੱਖਿਆ ਮੰਤਰੀ ਦੀ ਕੋਠੀ ਵੱਲ ਰੁਖ਼ ਕੀਤਾ ਜਾਵੇਗਾ।
ਇਸ ਮੌਕੇ ਵੱਡੀ ਗਿਣਤੀ ਵਿਚ ਜੁੜੇ ਬੇਰੁਜ਼ਗਾਰਾਂ ਨੇ ਜ਼ੋਰਦਾਰ ਨਾਹਰੇਬਾਜੀ ਵੀ ਕੀਤੀ।
ਮੋਰਚੇ ਦੇ 63ਵੇਂ ਦਿਨ ਵੀ ਮੁਨੀਸ਼ ਕੁਮਾਰ ਫਾਜਲਿਕਾ ਟੈਂਕੀ ਉੱਤੇ ਡਟਿਆ ਹੋਇਆ ਹੈ। ਬੇਰੁਜ਼ਗਾਰਾਂ ਵੱਲੋ ਸੰਘਰਸ਼ ਦੀ ਜਿੱਤ ਅਤੇ ਮੁਨੀਸ਼ ਦੇ ਸਿਹਤਯਾਬੀ ਲਈ "ਸਰਬ ਧਰਮ ਪ੍ਰਾਰਥਨਾ ਸਭਾਵਾਂ "ਕੀਤੀਆਂ ਜਾ ਰਹੀਆਂ ਹਨ। ਬੇਰੁਜ਼ਗਾਰਾਂ ਨੇ ਫੈਸਲਾ ਕੀਤਾ ਕਿ 24 ਅਕਤੂਬਰ ਤੋ 25 ਅਕਤੂਬਰ ਤੱਕ ਸਥਾਨਕ ਸ਼ਹਿਰ ਵਿਚ ਦੋ ਦਿਨ ਦਾ ਪੱਕਾ ਜਾਮ ਲਗਾਇਆ ਜਾਵੇਗਾ।
ਇਸ ਮੌਕੇ ਚਰਨਜੀਤ ਕੌਰ ਕਲੀਪੁਰ, ਇੰਦਰਜੀਤ ਕੌਰ ਫੁੱਲੂ ਆਲਾ, ਸਿਮਰਜੀਤ ਕੌਰ, ਵੀਰਪਾਲ ਕੌਰ, ਕੁਲਵਿੰਦਰ ਕੌਰ, ਵੀਰਪਾਲ ਕੌਰ ਰੱਲਾ, ਸੰਦੀਪ ਕੌਰ ਸਹਾਰਨਾ, ਪ੍ਰੀਤ ਕੌਰ ਬੁਢਲਾਡਾ, ਅਨੀਤਾ ਫਾਜਿਲਕਾ, ਗੁਰਪ੍ਰੀਤ ਕੌਰ ਗਾਜੀਪੁਰ, ਬਲਕਾਰ ਬੁਢਲਾਡਾ, ਬਲਕਾਰ ਮਘਾਣੀਆ, ਬਲਜਿੰਦਰ ਗਿਲਜੇਵਾਲਾ, ਇਕਬਾਲ ਨਿਆਮਤਪੁਰਾ, ਗੁਰਪਾਲ ਤਾਮਕੋਟ, ਸੁਖਵੀਰ ਨੱਥੂਮਾਜਰਾ, ਕੁਲਦੀਪ ਅਹਿਮਦਪੁਰ, ਬਿੰਦਰ, ਅਹਿਮਦਪੁਰ, ਅਵਤਾਰ ਬੁਢਲਾਡਾ, ਜਗਤਾਰ ਟੋਡਰਵਾਲ, ਸੰਦੀਪ ਮੋਫਰ, ਸੁਖਜੀਤ ਬੀਰ, ਹਰਪ੍ਰੀਤ ਚੰਗਾਲ, ਟੇਕ ਖੇੜੀ, ਸੁਖਵੀਰ ਅਹਿਮਦਗੜ੍ਹ, ਲਖਵਿੰਦਰ ਆਲਮਪੁਰ, ਤਰਸੇਮ ਆਲਮਪੁਰ, ਸਤਗੁਰ ਸੱਤੀ ਬਹਾਦਰਪੁਰ, ਸੁਨੀਲ ਟਾਹਲੀ ਬੋਦਲਾ ਆਦਿ ਹਾਜ਼ਰ ਸਨ।