ਮਹਾਦਾਨੀ ਮਾਤਾ ਅਮਰ ਕੌਰ ਦੀ ਯਾਦ ਵਿੱਚ ਅੱਖਾਂ ਦਾ ਜਾਂਚ ਕੈਂਪ ਲਗਾਇਆ
ਮਨਿੰਦਰਜੀਤ ਸਿੱਧੂ,ਬਾਬੂਸ਼ਾਹੀ ਨੈੱਟਵਰਕ
ਜੈਤੋ, 23 ਅਕਤੂਬਰ 2021- ਜੈਤੋ ਇਲਾਕੇ ਦੇ ਮਹਾਂਦਾਨੀ ਪਰਿਵਾਰ ਦੁੱਲਟ ਖਾਨਦਾਨ ਦੇ ਫਰਜ਼ੰਦ ਕਰਨ ਦੁੱਲਟ ਅਤੇ ਸੰਤ ਰਿਸ਼ੀ ਰਾਮ ਜੀ ਜਲਾਲ ਵਾਲਿਆਂ ਵੱਲੋਂ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਹਸਪਤਾਲ ਵਿਖੇ ਮਹਾਂਦਾਨੀ ਮਾਤਾ ਅਮਰ ਕੌਰ ਦੀ ਯਾਦ ਵਿੱਚ ਅੱਖਾਂ ਦੇ ਮੁਫਤ ਜਾਂਚ ਕੈਂਪ ਦਾ ਉਦਘਾਟਨ ਕੀਤਾ। ਜਿਕਰਯੋਗ ਹੈ ਕਿ ਮਾਤਾ ਅਮਰ ਕੌਰ ਜੀ ਨੌਜਵਾਨ ਆਗੂ ਕਰਨ ਸਿੰਘ ਦੁੱਲਟ ਦੇ ਪੜਦਾਦੀ ਸਨ।ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਦੀਪਕ ਗਰਗ ਐਮ ਐਸ ਆਈ ਅਤੇ ਡਾਕਟਰ ਵਰਸ਼ਾ ਸਿੰਘ ਐਮ ਐਸ ਆਈ ਨੇ 750 ਮਰੀਜ਼ਾਂ ਨੂੰ ਚੈੱਕ ਕੀਤਾ ਅਤੇ 145 ਦੇ ਕਰੀਬ ਚਿੱਟੇ ਮੋਤੀਆ ਦੇ ਆਪ੍ਰੇਸ਼ਨ ਲਈ ਮਰੀਜ਼ਾਂ ਦੀ ਚੋਣ ਕੀਤੀ। ਇਸ ਮੌਕੇ ਮਰੀਜ਼ਾਂ ਦੇ ਲਈ ਲੈਂਜ਼, ਦਵਾਈਆਂ, ਐਨਕਾਂ ਅਤੇ ਰਹਿਣ ਲਈ ਪ੍ਰਬੰਧ ਮੁਫ਼ਤ ਕੀਤਾ ਗਿਆ। ਇਸ ਮੌਕੇ ਕਰਨ ਸਿੰਘ ਦੁੱਲਟ ਨੇ ਕਿਹਾ ਕਿ ਮੈਂ ਹਮੇਸ਼ਾ ਆਪਣੇ ਪੜਦਾਦੀ ਜੀ ਦੇ ਪਾਏ ਹੋਏ ਪੂਰਨਿਆਂ ਉੱਪਰ ਚੱਲਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਉਹਨਾਂ ਦੇ ਦਿਖਾਏ ਰਾਹ ਮੁਤਾਬਿਕ ਲੋਕਾਂ ਦੀ ਸੇਵਾ ਵਿੱਚ ਤਤਪਰ ਰਹਿੰਦਾ ਹਾਂ।
ਇਸ ਮੌਕੇ ਸੰਤ ਰਿਸ਼ੀ ਰਾਮ ਜੀ, ਕਰਨ ਸਿੰਘ ਦੁਲੱਟ, ਐਸ ਐਮ ਓ ਡਾਕਟਰ ਵਰਿੰਦਰ ਕੁਮਾਰ ਐਮ ਡੀ, ਸਿਮਰਨ ਖਰੌੜ, ਸਤਵਿੰਦਰ ਸਿੰਘ ਸੱਤੀ, ਵਿਕਾਸ ਸ਼ਰਮਾ, ਮੇਜਰ ਸਿੰਘ ਗੌਦਾਰਾ, ਜਸਵਿੰਦਰ ਸਿੰਘ ਪਟਵਾਰੀ, ਸੁਰਜੀਤ ਸਿੰਘ, ਜਸਦੀਪ ਸਿੰਘ, ਦਿਲਬਾਗ ਸਿੰਘ, ਆਦਿ ਹਾਜ਼ਰ ਸਨ।