ਨਵਾਂਸ਼ਹਿਰ ਸੈਂਟਰਲ ਕੋਆਪਰੇਟਿਵ ਬੈਂਕ ਵਿਚ ਭਿਆਨਕ ਅੱਗ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਨਵਾਂਸਹਿਰ 23 ਅਕਤੂਬਰ 2021- ਬੰਗਾ ਗਡ਼੍ਹਸ਼ੰਕਰ ਰੋਡ ਉੱਤੇ ਪੈਂਦੀ ਨਵਾਂਸ਼ਹਿਰ ਸੈਂਟਰਲ ਕੋਆਪਰੇਟਿਵ ਬੈਂਕ ਵਿਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਏਟੀਐਮ ਸਕਿਊਰਿਟੀ ਗਾਰਡ ਨੂੰ ਇਸ ਅੱਗ ਲੱਗਣ ਦਾ ਪਤਾ ਲੱਗਾ ਸੀ, ਜਿਸ ਦਾ ਉਸ ਨੇ ਬੈਂਕ ਮੈਨੇਜਰ ਨੂੰ ਬੈਂਕ ਅੰਦਰ ਧੂੂੰਆ ਅਤੇ ਅੱਗ ਲੱਗਣ ਦੀ ਜਾਣਕਾਰੀ ਦਿੱਤੀ । ਉਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਪਾਣੀ ਦੀਆ ਬਾਲਟੀਆਂ ਲੈ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਮੌਕੇ ਉੱਤੇ ਬੈਂਕ ਕਰਮਚਾਰੀ ਲੋਕਲ ਹੋਣ ਕਾਰਨ ਸਮੇ ਸਿਰ ਪਹੁੰਚ ਗਏ ਬੰਗਾ ਸਿਟੀ ਪੁਲਿਸ ਅਧਿਕਾਰੀ ਡੀਐਸਪੀ ਹੰਸ ਰਾਜ ਲਾਲਕਾ ਐਸਐਚਓ ਪਵਨ ਕੁਮਾਰ ਵੀ ਮੌਕੇ ਤੇ ਪਹੁੰਚ ਗਏ ।
ਫਾਇਰ ਬ੍ਰਿਗੇਡ ਦੇ ਕਰਮਚਾਰੀ ਸੂਚਨਾ ਮਿਲਦੇ ਹੀ ਪਹੁੰਚ ਗਏ ਅਤੇ ਕੁਝ ਹੀ ਸਮੇ ਵਿੱਚ ਅੱਗ ਉੱਤੇ ਕਾਬੂ ਪਾਇਆ। ਬੈਂਕ ਅਧਿਕਾਰੀਆਂ ਅਨੁਸਾਰ ਬੈਂਕ ਅੰਦਰ ਕਿ ਕੀ ਨੁਕਸਾਨ ਹੋਇਆ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ । ਬੈਂਕ ਦਾ ਸਾਰਾ ਫਰਨੀਚਰ ਅੱਗ ਲੱਗਣ ਨਾਲ ਸੜ ਗਿਆ ਹੈ। ਅੱਗ ਦਾ ਕਾਰਨ ਸ਼ਾਰਟ ਸਰਕਟ ਹੀ ਦੱਸਿਆ ਗਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦਿੱਤੇ ਬਿਆਨਾਂ ਦੇ ਅਧਾਰ ਤੇ ਅਗਲੀ ਕਾਰਵਾਈ ਹੋਵੇਗੀ
ਸ਼ਹਿਰ ਵਾਸੀਆਂ ਨੇ ਮੌਕੇ ਉੱਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਗਰ ਕੌਂਸਿਲ ਅਧਿਕਾਰੀਆਂ ਦੇ ਇਥੇ ਨਾ ਪਹੁੰਚਣ ਬਾਰੇ ਗੱਲ ਆਖ ਦੇ ਕਿਹਾ ਕਿ ਜੇ ਇਸ ਵੇਲੇ ਬੰਗਾ ਵਿਚ ਫਾਇਰ ਬ੍ਰਿਗੇਡ ਹੁੰਦੀ ਤਾਂ ਹੋਏ ਇਨ੍ਹਾਂ ਹਾਦਸਿਆਂ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਸੀ।