ਸਾਬਕਾ ਮੰਤਰੀ ਦਾਖਾ ਨੂੰ ਸਦਮਾ ਬੇਟੇ ਦਾ ਦਿਹਾਂਤ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ 23 ਅਕਤੂਬਰ 2021- ਸਾਬਕਾ ਮੰਤਰੀ ਮਲਕੀਤ ਦਾਖਾ ਨੂੰ ਅੱਜ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਨਾਂ ਦੇ ਸਪੁੱਤਰ ਜਸਵੀਰ ਸਿੰਘ ਗੋਗੀ ਦਾ ਦੇਹਾਂਤ ਹੋ ਗਿਆ। ਸਵਰਗਵਾਸੀ ਗੋਗੀ ਦਾ ਅੰਤਮ ਸਸਕਾਰ 23 ਅਕਤੂਬਰ ਨੂੰ ਪਿੰਡ ਬਿਲਾਸਪੁਰ ਵਿਖੇ ਦੁਪਹਿਰ ਤਿੱਨ ਵਜੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਦਾਖਾ ਪਰਿਵਾਰ ਨਾਲ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਪੀਐਸਆਈਡੀਸੀ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ , ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪਿ੍ਰਤਪਾਲ ਸਿੰਘ , ਚੇਅਰਮੈਨ ਪਵਨ ਦੀਵਾਨ, ਕਰਨੈਲ ਸਿੰਘ ਗਿੱਲ, ਬਲਵੰਤ ਸਿੰਘ ਧਨੋਆ, ਕੌਂਸਲਰ ਬਰਜਿੰਦਰ ਕੌਰ, ਨੰਦੀ ਰਵਿੰਦਰ ਬਾਵਾ, ਬਲਦੇਵ ਬਾਵਾ, ਰੇਸ਼ਮ ਸਿੰਘ ਸੱਗੂ ਆਦਿ ਨੇ ਦਾਖਾ ਪਰਿਵਾਰ ਨਾਲ ਅਫਸੋਸ ਅਤੇ ਹਮਦਰਦੀ ਦਾ ਇਜਹਾਰ ਕੀਤਾ ਹੈ ।