ਮੁਹੰਮਦ ਉਵੈਸ ਦੇ ਸਿਆਸੀ ਸਲਾਹਕਾਰ ਮੁਹੰਮਦ ਯੂਨਸ ਨੂੰ ਉਮੀਦਵਾਰ ਬਣਾਉਣ ਤੇ ਮਿਠਾਈ ਵੰਡੀ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ, 23, ਅਕਤੂਬਰ,2021: ਹਾਅ ਦੇ ਨਾਅਰੇ ਦੀ ਧਰਤੀ ਤੇ ਪਿਛਲੇ 20 ਸਾਲਾਂ ਤੋਂ ਬਾਹਰਲੇ ਲੀਡਰਾਂ ਦੇ ਹੱਥਾਂ ਵਿੱਚ ਕਮਾਨ ਨੂੰ ਲੈ ਕੇ ਇਸ ਵਾਰ ਲੋਕਲ ਵਿਆਕਤੀ ਦੇ ਹੱਥ ਵਾਗ ਡੋਰ ਦੀ ਉਠੀ ਆਵਾਜ਼ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹਲਕਾ ਇੰਚਾਰਜ ਮੁਹੰਮਦ ਉਵੈਸ ਦੇ ਰੁਝੇਵਿਆਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਬਹੁਤ ਹੀ ਕਰੀਬੀ ਤੇ ਸਿਆਸੀ ਸਲਾਹਕਾਰ ਮੁਹੰਮਦ ਯੂਨਸ ਨੂੰ 2022 ਦੀਆ ਅਗਾਮੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਬਣਾਉਣ ਤੇ ਹਲਕੇ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਵਰਕਰਾਂ ਵਲੋਂ ਮਿਠਾਈਆਂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਹਲਕਾ ਮਾਲੇਰਕੋਟਲਾ ਦੇ ਵਸਨੀਕ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਾਂਗਰਸ ਸਰਕਾਰ ਦੇ ਕੰਮਕਾਜ ਤੋਂ ਦੁਖੀ ਸਨ ਤੇ ਸ਼ਹਿਰ ਦੀਆ ਟੁੱਟਿਆ ਸੜਕਾਂ, ਸਿਵਲ ਹਸਪਤਾਲ ਵਿੱਚ ਡਾਕਟਰਾਂ ਤੇ ਸਟਾਫ ਦੀ ਘਾਟ ਅਤੇ ਸੁਵਿਧਾ ਕੇਂਦਰਾਂ ਵਿੱਚ ਹੁੰਦੀ ਖਜਲ ਖੁਆਰੀ ਤੋਂ ਬਹੁਤ ਦੁਖੀ ਹਨ ਜਿਸ ਕਰਕੇ ਹਲਕੇ ਲੋਕ ਕਾਂਗਰਸ ਦੇ ਨੁਮਾਇੰਦੇ ਤੋਂ ਨਾਖੁਸ਼ ਨਜਰ ਆ ਰਹੇ ਸਨ। ਹੁਣ ਹਲਕੇ ਦੇ ਲੋਕਾਂ ਗਰੀਬ ਘਿਰਾਨੇ ਦੇ ਨੋਜਵਾਨ ਮੁਹੰਮਦ ਯੂਨਸ ਨੂੰ ਅਕਾਲੀ ਦਲ ਨੇ ਚੋਣ ਮੈਦਾਨ ਵਿੱਚ ਉਤਾਰ ਕੇ ਹਲਕੇ ਦੇ ਲੋਕਾਂ ਦੀ ਸਹੀ ਨਬਜ ਨੂੰ ਸਮਝਿਆ ਹੈ।