ਅਕਾਲ ਯੂਨੀਵਰਸਿਟੀ ਦੇ ਗਣਿਤਵਿਭਾਗ ਵਲੋਂ ਰੋਚਕ ਖੇਡ ਮੁਕਾਬਲੇ ਕਰਵਾਏ
ਬਾਬੂਸ਼ਾਹੀ ਨੈੱਟਵਰਕ
ਤਲਵੰਡੀ ਸਾਬੋ,23 ਅਕਤੂਬਰ 2021 : ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦੇ ਹੋਏ ਅਕਾਲ ਯੂਨੀਵਰਸਿਟੀ ਦੇ ਗਣਿਤ ਵਿਭਾਗ ਵਲੋਂ ਇਨਡੋਰ ਖੇਡ ਮੁਕਾਬਲੇ ਕਰਵਾਏ ਗਏ।ਪ੍ਰੋਫੈਸਰ ਡਾਕਟਰ ਗੁਰਮੇਲਸਿੰਘ ਵਾਇਸ ਚਾਂਸਲਰ ਨੇ ਕਿਹਾ ਕੇ ਅਕਾਲ ਯੂਨੀਵਰਸਿਟੀ ਜਿਥੇ ਵਿਦਿਆਰਥੀਆਂ ਦੇ ਉਤਮ ਅਕਾਦਮਿਕ ਵਿਕਾਸ ਲਈ ਗਤੀਸ਼ੀਲ ਹੈ, ਨਾਲ ਦੀ ਉਹਨਾਂ ਦੀਸ਼ ਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਸਮੇ ਸਮੇ ਸਿਰ ਵੱਖ ਵੱਖ ਖੇਡ ਮੁਕਾਬਲਿਆਂ ਦਾ ਆਯੋਜਨ ਕਰਦੀ ਰਹਿੰਦੀ ਹੈ। ਖੇਡਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਮੁਖੀ ਰਜਤ ਸਿੰਗਲਾ ਨੇ ਦੱਸਿਆ ਕਿ ਫੈਕਲਟੀ ਮੈਂਬਰਾਂ ਦੀ ਸੁਚੱਜੀ ਅਗਵਾਈ ਅਧੀਨ ਵੱਖ ਵੱਖ ਖੇਡਾਂ ਜਿਵੇਂ ਕਿ ਚੈਸ, ਕੈਰਮ, ਰੁਬਿਕ ,ਪਾਸਦਬਾਲ, ਅਤੇ ਲੁਡੋ ਆਦਿ ਦੇ ਮੁਕਾਬਲੇ ਕਰਵਾਏ ਗਏ। ਦਰਸ਼ਕਾਂ ਨੇ ਖੇਡਾਂ ਦਾ ਭਰਪੂਰ ਅਨੰਦ ਲਿਆ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।ਮੇਜਰ ਜਰਨਲ ਡਾਕਟਰ ਗੁਰਚਰਨ ਸਿੰਘ ਲਾਂਬਾ ,ਡੀਨ ਅਕਾਦਮਿਕ ਮਾਮਲਿਆਂ ਨੇ ਵਿਭਾਗ ਦੇ ਸਾਰੇ ਫੈਕਲਟੀ ਮੈਂਬਰਾਂ ਨੂੰਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਰਾਹੀਂ ਵਿਦਿਆਰਥੀਆਂ ਵਿਚ ਜਿਥੇ ਨਵੀ ਊਰਜਾ ਦਾ ਸੰਚਾਰ ਹੁੰਦਾਹੈ, ਉਥੇ ਨਾਲ ਹੀ ਆਪਸੀ ਸਹਿਯੋਗ ਸਹਿਣਸ਼ੀਲਤਾ ਅਤੇ ਜੁਝਾਰੂ ਸਪਿਰਿਟ ਜਿਹੇ ਗੁਣਾ ਦਾ ਵੀ ਵਿਕਾਸ ਹੁੰਦਾ ਹੈ। ਜੇਤੂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਲੋਂ ਵਿਸ਼ੇਸ਼ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ।