ਵਿਧਾਇਕ ਮੰਗੂਪੁਰ ਨੇ 8 ਬੇਘਰੇ ਪਰਿਵਾਰਾਂ ਨੂੰ ਵੰਡੇ 5-5 ਮਰਲੇ ਦੇ ਪਲਾਟ
ਰਾਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਵਰਕ
ਬਲਾਚੌਰ, 23 ਅਕਤੂਬਰ 2021 : ਪੰਜਾਬ ਸਰਕਾਰ ਵੱਲੋਂ ਬੇਘਰਿਆਂ ਨੂੰ ਦਿੱਤੀ ਜਾ ਰਹੀ 5-5 ਮਰਲੇ ਪਲਾਟ ਦੀ ਸਹੂਲਤ ਤਹਿਤ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਬਲਾਚੌਰ ਹਲਕੇ ਦੇ ਪਿੰਡ ਗਹੂੰਣ ਵਿਖੇ 8 ਪਰਿਵਾਰਾਂ ਨੂੰ ਘਰ ਬਣਾਉਣ ਲਈ ਪਲਾਟ ਵੰਡੇ ਗਏ।
ਇਨਾਂ ਲਾਭਪਾਤਰੀਆਂ ਵਿਚ ਕਸ਼ਮੀਰ ਕੌਰ, ਰਾਣੀ, ਰਜਨੀ, ਸੁਨੀਤਾ, ਕਿ੍ਸ਼ਨਾ ਦੇਵੀ, ਪਰਮਜੀਤ ਕੌਰ, ਹਰਬੰਸ ਕੌਰ ਅਤੇ ਨੀਲਮ ਰਾਣੀ ਸ਼ਾਮਲ ਸਨ। ਉਨਾਂ ਇਸ ਮੌਕੇ ਕਿਹਾ ਕਿ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਪਲਾਟ ਦੇਣ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਵੱਡੇ ਪੱਧਰ ’ਤੇ ਮੁਹਿੰਤਮ ਵਿੱਢੀ ਗਈ ਹੈ, ਤਾਂ ਜੋ ਸਮੂਹ ਯੋਗ ਲਾਭਪਾਤਰੀ ਇਸ ਸਹੂਲਤ ਦਾ ਲਾਭ ਲੈ ਸਕਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਸਹੂਲਤ ਨਾਲ ਸਮਾਜ ਦੇ ਵਿੱਤੀ ਤੌਰ ’ਤੇ ਕਮਜ਼ੋਰ ਤਬਕੇ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਨਾਂ ਦਾ ਵੀ ਆਪਣੇ ਖ਼ੁਦ ਦੇ ਘਰ ਦਾ ਸੁਪਨਾ ਸਾਕਾਰ ਹੋਵੇਗਾ। ਇਸ ਮੌਕੇ ਜਲ ਸਰੋਤ ਦੇ ਡਾਇਰੈਕਟਰ ਮਦਨ ਲਾਲ , ਨਗਰ ਕੌਂਸਲ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਜਾਡਲੀ, ਬਲਾਕ ਸੰਮਤੀ ਦੇ ਚੇਅਰਮੈਨ ਧਰਮਪਾਲ, ਜ਼ਿਲਾ ਯੂਥ ਪ੍ਰਧਾਨ ਹੀਰਾ ਲਾਲ ਖੇਪੜ, ਸਰਪੰਚ ਗੁਰਮੁੱਖ ਸਿੰਘ, ਮਹਿੰਦਰ ਸਿੰਘ, ਗੁਰਦੇਵ ਸਿੰਘ ਗਹੂੰਣ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।