ਅਲ-ਫਲਾਹ ਪਬਲਿਕ ਸਕੂਲ 'ਚ ਦੰਦਾਂ ਅਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਮੈਡੀਕਲ ਕੈਂਪ ਦਾ ਆਯੋਜਨ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਅਹਿਮਦਗੜ੍ਹ , 23 ਅਕਤੂਬਰ, 2021:ਸਥਾਨਕ ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਇੱਕ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਸ਼ੇਸ਼ ਕਰਕੇ ਅੱਖਾਂ ਅਤੇ ਦੰਦਾਂ ਦੀਆਂ ਬਿਮਾਰੀਆਂ ਦਾ ਚੱੈਕ-ਅੱਪ ਕੀਤਾ ਗਿਆ।ਇਸ ਕੈਂਪ 'ਚ ਦੰਦਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਮੁਹੰਮਦ ਜ਼ਾਹਿਦ ਅਤੇ ਡਾਕਟਰ ਮੁਹੰਮਦ ਅੱਬਾਸ(ਬੀ.ਡੀ.ਐੱਸ) ਨੇ ਚੌਥੀ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਥੀਆਂ ਦਾ ਚੈੱਕ ਅੱਪ ਕੀਤਾ,ਅਤੇ ਵਿਦਿਆਰਥੀਆਂ ਨੂੰ ਦੰਦਾਂ ਦੀ ਸਫਾਈ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਮੁਹੰਮਦ ਸਲਮਾਨ(ਡਾਇਰੈਕਟਰ ਏਕਨੂਰ ਹਸਪਤਾਲ) ਨੇ ਆਪਣੀ ਟੀਮ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਖਾਂ ਤੋ ਬਿਨਾਂ ਮਨੁੱਖ ਅਧੂਰਾ ਹੈ।
ਜੇਕਰ ਸਾਡੀਆ ਅੱਖਾਂ ਪੂਰੀ ਤਰ੍ਰਾਂ ਤੰਦਰੁਸਤ ਹਨ ਤਾਂ ਹੀ ਅਸੀ ਆਪਣੀ ਪੜਾਈ ਬਿਨਾਂ ਕਿਸੇ ਰੁਕਾਵਟ ਤੋਂ ਕਰ ਸਕਦੇ ਹਾਂ।ਸੋ ਸਾਨੂੰ ਸਮੇਂ-ਸਮੇਂ ਤੇ ਆਪਣੀਆਂ ਅੱਖਾਂ ਦਾ ਚੈੱਕਅੱਪ ਕਰਵਾਉਦੇਂ ਰਹਿਣਾ ਚਾਹੀਦਾ ਹੈ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਰਿਹਾਨਾ ਨਕਵੀ ਨੇ ਡਾਕਟਰਾਂ ਦੀ ਟੀਮ, ਸਕੂਲ ਦੀ ਪ੍ਰਬੰਧਕੀ ਕਮੇਟੀ,ਅਤੇ ਪੀ.ਟੀ.ਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਲ-ਫਲਾਹ ਸਕੂਲ ਦੀ ਪ੍ਰਬੰਧਕੀ ਕਮੇਟੀ ਵਿਦਿਆਰਥੀਆਂ ਦੀ ਸਿਹਤ ਦੇ ਪ੍ਰਤੀ ਗੰਭੀਰ ਹੈ। ਇਸੇ ਕਾਰਨ ਸਕੂਲ 'ਚ ਮੈਡੀਕਲ ਕੈਪਾਂ ਦਾ ਆਯੋਜਨ ਲਗਾਤਾਰ ਹੁੰਦਾ ਰਹਿੰਦਾ ਹੈ। ਤੰਦਰੁਸਤ ਵਿਦਿਆਰਥੀ ਹੀ ਵੱਖ-ਵੱਖ ਖੇਤਰਾਂ 'ਚ ਸਕੂਲ ਦਾ ਨਾਮ ਰੌਸ਼ਨ ਕਰ ਸਕਦੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਸਾਬਿਰ ਅਲੀ ਜੁਬੈਰੀ, ਚੌਧਰੀ ਉਮਰਦੀਨ, ਇਕਬਾਲ ਰਸ਼ੀਦ,ਵਾਈਸ ਪ੍ਰਿੰਸੀਪਲ ਖਿਆਮ ਖਾਨ,ਲੈਕਚਰਾਰ ਮੁਹੰਮਦ ਦਿਲਸ਼ਾਦ, ਜ਼ਹੂਰ ਅਹਿਮਦ ਚੌਹਾਨ, ਮੁਹੰਮਦ ਹਨੀਫ ਅਤੇ ਸਕੂਲ ਦੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।