ਮਲੇਰਕੋਟਲਾ 'ਚ ਕੁਸ਼ਤੀਆਂ ਦੇ ਟਰਾਇਲ 25 ਅਕਤੂਬਰ ਤੋਂ
ਹਰਮਿੰਦਰ ਸਿੰਘ ਭੱਟ, ਬਾਬੂਸ਼ਾਹੀ ਨੈੱਟਵਰਕ
ਮਾਲੇਰਕੋਟਲਾ, 23, ਅਕਤੂਬਰ, 2021: ਤੀਸਰਾ ਅੰਡਰ-15 ਪੰਜਾਬ ਸਟੇਟ ਕੁਸ਼ਤੀ ਚੈਂਪੀਅਨਸ਼ਿਪ (ਫ੍ਰੀ-ਸਟਾਇਲ) ਲੜਕੇ 31 ਦਸੰਬਰ 2021 ਦਿਨ ਐਤਵਾਰ ਨੂੰ ਦਸ਼ਮੇਸ ਰੈਸਲਿੰਗ ਪ੍ਰੋਗ੍ਰੈਸਿੰਗ ਸੋਸਾਇਟੀ ਰਾਮਦਿੱਤੇ ਵਾਲਾ ਜਿਲ੍ਹਾ ਮਾਨਸਾ ਵਲੋਂ ਪੰਜਾਬ ਕੁਸ਼ਤੀ ਸੰਸਥਾ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਚੈਪੀਅਨਸ਼ਿਪ 'ਚ ਭਾਗ ਲੈਣ ਵਾਲੀਆਂ ਟੀਮਾਂ 'ਚੋ ਹੀ ਜਿਲ੍ਹਾ ਮਾਲੇਰਕੋਟਲਾ ਦੀ ਟੀਮ ਦੀ ਚੋਣ ਹੋਣੀ ਹੈ।ਟੀਮ ਦੀ ਚੋਣ ਲਈ ਟਰਾਇਲ ਮਿਤੀ 25.10.2021 ਦਿਨ ਸੋਮਵਾਰ ਨੂੰ ਡਾ.ਜ਼ਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ ਵਿਖੇ ਸਹੀ 10 ਵਜੇ ਜਨਮ, ਸਾਲ 2006-2007 ਵਾਲੇ ਖਿਡਾਰੀ ਹਿੱਸਾ ਲੈ ਸਕਦੇ ਹਨ। ਇਸ ਮੀਟਿੰਗ 'ਚ ਮੁਹੰਮਦ ਖਾਲਿਦ ਪ੍ਰਧਾਨ, ਮੁਹੰਮਦ ਨਦੀਮ ਡੀ.ਪੀ.ਈ, ਸਾਬਰ ਜੁਬੈਰੀ, ਮੁਹੰਮਦ ਸਲੀਮ ਮਲਿਕ, ਕਾਕਾ ਪਹਿਲਵਾਨ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।