ਤਿੰਨੇ ਫੋਰਸਾਂ ਦੇ ਸਾਬਕਾ ਸੈਨਿਕ ਜਾ ਸੈਨਿਕਾਂ ਦੀਆ ਵਿਧਵਾਵਾਂ ਆਪਣੇ ਆਪਣੇ ਰਿਕਾਰਡ ਦਰੁਸਤ ਕਰਵਾਉਣ - ਇੰਜ ਸਿੱਧੂ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 23 ਅਕਤੂਬਰ 2021- ਭਾਰਤ ਦੇ ਰੱਖਿਆ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਸਪੈਸ਼ਲ ਅਭਿਆਨ ਦੁਆਰਾ ਤਿੰਨਾਂ ਫੋਰਸਾਂ ਆਰਮੀ ਨੇਵੀ ਅਤੇ ਏਅਰ ਫੋਰਸ ਦੇ ਸਾਬਕਾ ਸੈਨਿਕ ਵੀਰ ਨੋਟ ਕਰਨ ਕਿ ਜਿੰਨਾ ਨੇ ਆਪਣੇ ਬੱਚਿਆਂ ਦੇ ਨਾਮ ਜਾਂ ਆਪਣੀ ਜੀਵਨ ਸਾਥਣ ਦਾ ਨਾਮ ਅਜੇ ਤੱਕ ਆਪਣੇ ਆਪਣੇ ਸਰਵਿਸ ਰਿਕਾਰਡ ਵਿਚ ਦਰਜ ਨਹੀਂ ਕਰਵਾਇਆ, ਓਹ ਤੁਰੰਤ ਇਸ ਸਬੰਧੀ ਕਾਰਵਾਈ ਕਰਨ ।
ਇਹ ਜਾਣਕਾਰੀ ਦਿੰਦੇ ਹੋਏ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਹੁਤ ਸਾਰੇ ਵੀਰਾ ਦੇ ਸਵਰਗ ਸੁਧਾਰਨ ਤੋਂ ਬਾਦ ਉਨ੍ਹਾਂ ਦੀ ਪਤਨੀ ਜਾ ਬੱਚੇ ਅਕਸਰ ਦੇਖਿਆ ਗਿਆ ਹੈ ਕੇ ਆਪਣੇ ਬਣਦੇ ਅਧਿਕਾਰਾਂ ਲਈ ਕਈ ਕਈ ਸਾਲ ਪ੍ਰੇਸਾਨ ਹੁੰਦੇ ਰਹਿੰਦੇ ਹਨ ਜਾ ਫਿਰ ਓਹ ਸਾਬਕਾ ਸੈਨਿਕ ਜਿਹੜੇ ਮੈਡੀਕਲ ਬੋਰਡ ਆਊਟ ਹਨ ਜਾਂ ਉਹ ਵੀਰ ਜਿਹੜੇ ਫੌਜ ਛੱਡ ਕੇ ਬਾਹਰ ਆਕੇ ਸਾਦੀ ਕਰਦੇ ਹਨ । ਆਪਣੇ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਨਾ ਰਿਕਾਰਡ ਦਫ਼ਤਰਾਂ ਵਿਚ ਆਪਣੇ ਆਪਣੇ ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰਾਂ ਰਾਹੀਂ ਭੇਜਣ ਤਾਂਕਿ ਉਨਾਂ ਆਂ ਪਤਨੀਆ ਅਤੇ ਬੱਚੇ ਉਨਾਂ ਤੋਂ ਬਾਅਦ ਆਪਣੀਆਂ ਸਾਰੀਆਂ ਸਹੂਲਤਾਂ ਦੇ ਸਕਣ। ਇਸ ਮੌਕੇ ਇੰਜ ਸਿੱਧੂ ਤੋਂ ਇਲਾਵਾ ਕੈਪਟਨ ਗੁਰਦੇਵ ਸਿੰਘ ਵਾਰੰਟ ਅਫ਼ਸਰ, ਬਲਵਿੰਦਰ ਸਿੰਘ ਢੀਂਡਸਾ,ਸੂਬੇਦਾਰ ਸਰਬਜੀਤ ਸਿੰਘ, ਸੂਬੇਦਾਰ ਦਰਸ਼ਨ ਸਿੰਘ ਉਗੋ, ਸੂਬੇਦਾਰ ਸੁਖਦੇਵ ਸਿੰਘ, ਮਾਤਾ ਸ਼ਹੀਦ ਧਰਮਵੀਰ ਬੀਬੀ ਸ਼ਿਮਲਾ ਦੇਵੀ, ਬੀਬੀ ਮਨਦੀਪ ਕੌਰ, ਹੌਲਦਾਰ ਰੂਪ ਸਿੰਘ ਮਹਿਤਾ,ਹੌਲਦਾਰ ਨਛੱਤਰ ਸਿੰਘ, ਹੌਲਦਾਰ ਬਸੰਤ ਸਿੰਘ ਉਗੋ,,ਹੌਲਦਾਰ ਦੀਵਾਨ ਸਿੰਘ, ਸਿਪਾਹੀ ਬਸੰਤ ਸਿੰਘ, ਗੁਰਮੀਤ ਸਿੰਘ ਦੂਲੋ, ਗੁਰਦੇਵ ਸਿੰਘ ਮੱਕੜ ਅਤੇ ਹੋਰ ਆਗੂ ਮੌਜ਼ੂਦ ਸਨ।