ਯੂਥ ਵੀਰਾਂਗਣਾਏਂ ਨੇ ਲੋੜਵੰਦ ਔਰਤ ਨੂੰ ਵੀਲ੍ਹ ਚੇਅਰ ਦਿੱਤੀ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ, 23 ਅਕਤੂਬਰ 2021- ਯੂਥ ਵੀਰਾਂਗਣਾਂਏਂ (ਰਜਿ.) ਇਕਾਈ ਬਠਿੰਡਾ ਨੇ ਇੱਕ ਅਪਾਹਿਜ ਔਰਤ ਨੂੰ ਵ੍ਹੀਲਚੇਅਰ ਦੇ ਕੇ ਉਸ ਦੀ ਸਹਾਇਤਾ ਕੀਤੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਵਲੰਟੀਅਰ ਨੀਤੂ ਸ਼ਰਮਾ ਨੇ ਦੱਸਿਆ ਕਿ ਪਿੰਡ ਦਿਉਣ ਦੀ ਰਹਿਣ ਵਾਲੀ ਇੱਕ ਅਪਾਹਿਜ ਔਰਤ ਕਾਕੀ ਕੌਰ ਨੂੰ ਆਉਣ ਜਾਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਜਨਾ ਪੈਂਦਾ ਸੀ ਜਿਸ ਨੂੰ ਦੇਖਦਿਆਂ ਅੱਜ ਯੂਥ ਵਲੰਟੀਅਰਾਂ ਨੇ ਵ੍ਹੀਲਚੇਅਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗਰੀਬ ਪਰਿਵਾਰ ਦੀ ਇਸ ਔਰਤ ਦੀ ਇੱਕ ਲੱਤ ਬਿਲਕੁਲ ਵੀ ਕੰਮ ਨਹੀਂ ਕਰਦੀ ਉਸ ਦੀ ਜਰੂਰਤ ਨੂੰ ਦੇਖਦਿਆਂ ਸਾਡੀ ਸੰਸਥਾ ਨੇ ਇਸ ਸਬੰਧ ’ਚ ਫੈਸਲਾ ਲਿਆ ਸੀ। ਇਸ ਮੌਕੇ ਕਾਕੀ ਕੌਰ ਨੇ ਦੱਸਿਆ ਕਿ ਉਸ ਨੂੰ ਵ੍ਹੀਲਚੇਅਰ ਦੀ ਬਹੁਤ ਜਰੂਰਤ ਸੀ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਬਾਬਤ ਦੱਸਿਆ ਪ੍ਰੰਤੂ ਕਿਸੇ ਨੇ ਵੀ ਉਸ ਦੀ ਸਹਾਇਤਾ ਨਹੀਂ ਕੀਤੀ। ਬਠਿੰਡਾ ਸ਼ਹਿਰ ਤੋਂ ਯੂਥ ਵੀਰਾਂਗਣਾਂ ਸੰਸਥਾ ਨੇ ਉਸ ਨੂੰ ਵ੍ਹੀਲਚੇਅਰ ਦੇ ਕੇ ਉਸ ਦੀ ਮੱਦਦ ਕੀਤੀ ਹੈ ਇਸ ਲਈ ਮੈਂ ਸੰਸਥਾ ਦੀਆਂ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਇਸ ਮੌਕੇ ਯੂਥ ਵਲੰਟੀਅਰ ਜਸਵੰਤ ਕੌਰ, ਸੋਨੀ, ਅਨੂ ਅਤੇ ਰਾਣੀ ਆਦਿ ਹਾਜਰ ਸਨ।
--