ਸਿਹਤ ਵਿਭਾਗ ਦੀ ਡਿਪਟੀ ਡਾਇਰੈਕਟਰ ਵੱਲੋਂ ਬਠਿੰਡਾ ਦਾ ਦੌਰਾ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ, 23 ਅਕਤੂਬਰ 2021:ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਡਾ. ਨਿਸ਼ਾ ਸ਼ਾਹੀ ਵੱਲੋਂ ਸਿਵਲ ਹਸਪਤਾਲ ਬਠਿੰਡਾ ਅਤੇ ਸ਼ਹਿਰ ਦੇ ਡੇਂਗੂ ਗ੍ਰਸਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡੀ.ਐਚ.ਐਸ ਤੋਂ ਐਪੀਡੀਮੋਲੋਜਿਸਟ ਡਾ.ਪ੍ਰੀਤੀ ਥਾਪਰੇ ਅਤੇ ਸਹਾਇਕ ਸਿਵਲ ਸਰਜਨ ਬਠਿੰਡਾ ਡਾ. ਅਨੁਪਮਾ ਸ਼ਰਮਾਂ ,ਜਿਲ੍ਹਾ ਸਿਹਤ ਅਫ਼ਸਰ ਡਾ.ਉਸ਼ਾ ਗੋਇਲ ,ਐਸ.ਐਮ.ਓ ਡਾ. ਮਨਿੰਦਰ ਪਾਲ ਸਿੰਘ, ਐਪੀਡੀਮੋਲੋਜਿਸਟ ਡਾ. ਗੁਰਕੀਰਤ ਸਿੱਧੂ, ਡਾ. ਮਯੰਕਜੋਤ ਸਿੰਘ ਹਾਜਰ ਸਨ। ਡਿਪਟੀ ਡਾਇਰੈਕਟਰ ਦੀਪ ਨਗਰ ਪੁੱਜੇ ਅਤੇ ਘਰਾਂ ਵਿੱਚ ਡੇਂਗੂ ਸਰਵੇ ਅਤੇ ਫੌਗਿੰਗ ਕਰ ਰਹੀਆਂ ਟੀਮਾਂ ਦੇ ਕੰਮ ਦਾ ਨਿਰੀਖਣ ਕੀਤਾ । ਉਨ੍ਹਾਂ ਮੁਹੱਲਾ ਨਿਵਾਸੀਆਂ ਨਾਲ ਘਰਾਂ ਵਿੱਚ ਜਾ ਕੇ ਡੇਂਗੂ ਸਬੰਧੀ ਗੱਲ ਬਾਤ ਕੀਤੀ ਅਤੇ ਡੇਂਗੂ ਬੁਖਾਰ ਤੋਂ ਬਚਾਓ ਲਈ ਸਾਵਧਾਨੀਆਂ ਵਰਤਨ ਦੀ ਸਲਾਹ ਵੀ ਦਿੱਤੀ ਗਈ।
ਉਨ੍ਹਾਂ ਵੱਲੋਂ ਸਿਵਲ ਹਸਪਤਾਲ ਦੀ ਓ.ਪੀ.ਡੀ. ਵਿੰਗ, ਬਲੱਡ ਬੈਂਕ ਅਤੇ ਡੇਂਗੂ ਵਾਰਡ ਦਾ ਦੌਰਾ ਕੀਤਾ ਅਤੇ ਡੇਂਗੂ ਵਾਰਡ ਵਿਖੇ ਦਾਖ਼ਲ ਮਰੀਜਾਂ ਦਾ ਹਾਲ ਚਾਲ ਪੁਛਿਆ ਅਤੇ ਉਨ੍ਹਾਂ ਨੂੰ ਹੱਲਾ-ਸ਼ੇਰੀ ਦਿੰਦੇ ਹੋਏ ਜਲਦੀ ਤੰਦਰੁਸਤ ਹੋਣ ਦੀਆਂ ਸੁਭ ਕਾਮਨਾਵਾਂ ਵੀ ਦਿੱਤੀਆਂ ਅਤੇ ਮਰੀਜਾਂ ਨੂੰ ਫਲ ਵੀ ਵੰਡੇ । ਇਸ ਮੌਕੇ ਡੇਂਗੂ ਪੀੜਤ ਮਨਜੀਤ ਕੌਰ ਦੇ ਪੁੱਤਰ ਜਗਜੀਵਨ ਅਤੇ ਅਦੀਵ ਦੀ ਮਾਤਾ ਹਰਿੰਦਰ ਬਿੰਦੂ ਵੱਲੋਂ ਡੇਗੂ ਦੇ ਇਲਾਜ ਅਤੇ ਦੇਖ ਭਾਲ ਸਬੰਧੀ ਸਟਾਫ਼ ਅਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ। ਡਾ. ਨਿਸ਼ਾ ਸ਼ਾਹੀ ਵੱਲੋਂ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ. ਮਨਿੰਦਰ ਪਾਲ ਸਿੰਘ ਤੋਂ ਹਸਪਤਾਲ ਦੇ ਕੰਮ ਕਾਜ ਅਤੇ ਲੋੜੀਂਦੇ ਪ੍ਰਬੰਧਾਂ ਵਾਰੇ ਜਾਣਕਾਰੀ ਹਾਸਲ ਕੀਤੀ ਗਈ ।
ਇਸ ਦੌਰਾਨ ਮਰੀਜਾਂ ਦੇ ਇਲਾਜ ਲਈ ਲੋੜੀਂਦਾ ਸਾਜੋ ਸਮਾਨ ਅਤੇ ਦਵਾਈਆਂ ਦੀ ਪੂਰਤੀ ਸਬੰਧੀ ਹਰ ਸੰਭਵ ਓਪਰਾਲੇ ਕਰਨ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਵੱਲੋਂ ਮੈਰੀਟੋਰੀਅਸ ਸਕੂਲ ਬਠਿੰਡਾ ਵਿੱਖੇ ਜਾ ਕੇ ਡੇਂਗੂ ਵਾਰਡ ਦਾ ਦੌਰਾ ਕੀਤਾ ਗਿਆ ਵਾਰਡ ਵਿਖੇ ਦਾਖਲ ਮਰੀਜਾਂ ਨਾਲ ਗੱਲ ਬਾਤ ਕੀਤੀ ਗਈ।ਇਸ ਮੋਕੇ ਉਨ੍ਹਾਂ ਵੱਲੋਂ ਮੀਡੀਆ ਨੂੰ ਵੀ ਡੇਂਗੂ ਬੂਖਾਰ ਤੋਂ ਪੀੜਤ ਮਰੀਜਾਂ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ , ਐਸ.ਆਈ. ਨਰਦੇਵ ਸਿੰਘ, ਜਸਵਿੰਦਰ ਸਰਮਾਂ ,ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨਰਿੰਦਰ ਕੁਮਾਰ,ਚੀਫ ਸੈਨੇਟਰੀ ਇੰਸਪੈਕਟਰ ਨਗਰ ਨਿਗਮ ਬਠਿੰਡਾ ਸਤੀਸ਼ ਕੁਮਾਰ, ਸੈਨੇਟਰੀ ਸੁਪਰਵਾਈਜਰ ਰਮਨ ਸ਼ਰਮਾਂ ਅਤੇ ਗੋਪਾਲ ਰਾਏ ਵੀ ਹਾਜਰ ਸਨ।
--