ਨਵਜੋਤ ਸਿੱਧੂ ਨੇ ਫਿਰ ਕੀਤਾ ਟਵੀਟ, ਫਿਰ ਚੁੱਕੇ ਮਸਲੇ ਤੇ ਪੁੱਛਿਆ ਕੌਣ ਕਰੇਗਾ ਅਗਵਾਈ ?
ਚੰਡੀਗੜ੍ਹ, 24 ਅਕਤੂਬਰ, 2021: ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਨੇ ਅੱਜ ਇਕ ਵਾਰ ਫਿਰ ਤੋਂ ਸੂਬੇ ਦੇ ਮੁੱਦੇ ਚੁੱਕੇ ਅਤੇ ਸਵਾਲ ਕੀਤਾ ਕਿ ਪੰਜਾਬ ਨੂੰ ਮੁੜ ਤੋਂ ਖੁਸ਼ਹਾਲੀ ਉਭਾਰਨ ਲਈ ਸੂਬੇ ਦੀ ਅਗਵਾਈ ਕੌਣ ਕਰੇਗਾ ?
ਸਿੱਧੂ ਨੇ ਤਿੰਨ ਟਵੀਟ ਕੀਤੇ ਹਨ ਜਿਸ ਵਿਚ ਕਿਹਾ ਹੈ ਕਿ ਪੰਜਾਬ ਨੂੰ ਹਰ ਪੰਜਾਬੀ ਤੇ ਸਾਡੀ ਭਵਿੱਖੀ ਪੀੜੀ ਦੀਆਂ ਚਿੰਤਾਵਾਂ ਦੇ ਅਸਲ ਮੁੱਦਿਆਂ ’ਤੇ ਵਾਪਸ ਆਉਣਾ ਚਾਹੀਦਾ ਹੈ...ਅਸੀਂ ਸਾਡੇ ਸਾਹਮਣੇ ਖੜ੍ਹੀ ਵਿੱਤੀ ਐਮਰਜੰਸੀ ਦਾ ਸਾਹਮਣਾ ਕਿਵੇਂ ਕਰਾਂਗੇ। ਮੈਂ ਅਸਲ ਮੁੱਦਿਆਂ ਦੀ ਹੀ ਗੱਲ ਕਰਾਂਗਾ ਤੇ ਇਹਨਾਂ ਨੁੰ ਪਿੱਛੇ ਨਹੀਂ ਪੈਣ ਦਿਆਂਗਾ।
ਸਿੱਧੂ ਨੇ ਕਿਹਾ ਕਿ ਚੋਣ ਸਪਸ਼ਟ ਹੈ ਕਿ ਦਰੁੱਸਤ ਨਾ ਕੀਤੇ ਜਾ ਸਕਿਆ ਜਾਣ ਵਾਲਾ ਨੁਕਸਾਨ ਜਾਂ ਫਿਰ ਨੁਕਸਾਨ ਤੋਂ ਬਚਾਅ ਦਾ ਆਖਰੀ ਮੌਕਾ...ਕੌਣ ਪੰਜਾਬ ਦੇ ਖ਼ਜ਼ਾਨੇ ਵਿਚ ਸਰੋਤ ਵਾਪਸ ਲਿਆਵੇਗਾ..ਬਜਾਏ ਕਿ ਇਹ ਪ੍ਰਾਈਵੇਟ ਜੇਬਾਂ ਵਿਚ ਜਾਣ। ਕੌਣ ਸਾਡੇ ਮਹਾਨ ਸੂਬੇ ਨੁੰ ਖੁਸ਼ਹਾਲੀ ਪਹਿਲ ਲਿਜਾਣ ਦੀ ਪਹਿਲ ਦੀ ਅਗਵਾਈ ਕਰੇਗਾ ?
ਧੁੰਦ ਹਟੇ ਅਤੇ ਪੰਜਾਬ ਦੀ ਸੁਰਜੀਤੀ ਲਈ ਰਾਹ ਸੂਰਜ ਵਾਂਗ ਚਮਕ ਕੇ ਸਾਹਮਣੇ ਆਵੇ, ਉਹਨਾਂ ਨੂੰ ਨਕਾਰਿਆ ਜਾਵੇ ਜੋ ਆਪਣੇ ਸੌੜੇ ਹਿੱਤਾਂ ਲਈ ਕੰਮ ਕਰਦੇਹਨ ਅਤੇ ਸਿਰਫ ਧਿਆਨ ਜਿੱਤੇਗਾ ਪੰਜਾਬ, ਜਿੱਤੇਗੀ ਪੰਜਬੀਅਤ ਤੇ ਜਿੱਤੇਗਾ ਹਰ ਪੰਜਾਬੀ ’ਤੇ ਹੋਵੇ।