ਦਿੱਲੀ ਦੇ ਕਿਸਾਨ-ਮੋਰਚਿਆਂ ਨੂੰ ਮਜ਼ਬੂਤ ਕਰਨ ਲੱਗੀਆਂ ਕਿਸਾਨ-ਜਥੇਬੰਦੀਆਂ
ਦਲਜੀਤ ਕੌਰ ਭਵਾਨੀਗੜ੍ਹ
- ਬੀਕੇਯੂ-ਡਕੌਂਦਾ ਦਾ ਜਥਾ ਸਿੰਘੂ-ਬਾਰਡਰ ਲਈ ਰਵਾਨਾ
ਸੰਗਰੂਰ, 24 ਅਕਤੂਬਰ, 2021: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਦਿੱਲੀ ਦੇ ਕਿਸਾਨ-ਮੋਰਚਿਆਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਜਥੇ ਭੇਜੇ ਜਾ ਰਹੇ ਹਨ।
ਅੱਜ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦਾ ਜਥਾ ਸਿੰਘੂ-ਬਾਰਡਰ ਲਈ ਰਵਾਨਾ ਹੋਇਆ।
ਖੇਤੀ ਕਾਨੂੰਨਾਂ ਨੂੰ ਲੈ ਕੇ ਲਗਪਗ 11 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਚੱਲ ਰਿਹਾ ਹੈ। ਮਿਹਨਤਕਸ਼ ਲੋਕ ਸਬਰ ਨਾਲ ਜਬਰ ਦਾ ਮੁਕਾਬਲਾ ਕਰ ਰਹੇ ਹਨ ਅਤੇ ਅੰਦੋਲਨ ਨੂੰ ਅੱਗੇ ਵੱਲ ਲਿਜਾ ਰਹੇ ਹਨ। ਮੋਦੀ ਹਕੂਮਤ ਕਿਸਾਨਾਂ ਪ੍ਰਤੀ ਆਪਣਾ ਅੜੀਅਲ ਵਰਤ ਰਹੀ ਹੈ।
ਕਿਸਾਨ ਆਗੂ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਜਿੱਥੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਸੜਕਾਂ ਤੇ ਰੁਲ ਰਿਹਾ ਹੈ, ਉਥੇ ਕਿਸਾਨਾਂ ਦੀ ਫਸਲ ਮੀਂਹ ਅਤੇ ਤੇਜ਼ ਗੜ੍ਹੇਮਾਰੀ ਕਾਰਨ ਮੰਡੀਆਂ ਤੇ ਖੇਤਾਂ ਵਿੱਚ ਰੁਲ ਰਹੀ ਹੈ। ਇਸ ਬੇਮੌਸਮੀ ਮੀਂਹ ਅਤੇ ਤੇਜ਼ ਹਨੇਰੀ ਕਾਰਨ ਬਹੁਤੇ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ।