ਕੁਸ਼ਲਦੀਪ ਢਿੱਲੋਂ ਦੇ ਮਾਰਕਫੈਡ ਪੰਜਾਬ ਦਾ ਚੇਅਰਮੈਨ ਬਣਨ 'ਤੇ ਅਰਸ਼ ਸੱਚਰ ਨੇ ਦਿੱਤੀ ਵਧਾਈ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 24 ਅਕਤੂਬਰ 2021 - ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਮਾਰਕਫੈਡ ਪੰਜਾਬ ਦਾ ਚੇਅਰਮੈਨ ਬਣਾਏ ਜਾਣ ਤੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਰਸ਼ ਸੱਚਰ ਨੇ ਵਧਾਈ ਦਿੱਤੀ। ਇਸ ਮੌਕੇ ਤੇ ਅਰਸ਼ ਸੱਚਰ ਨੇ ਦੱਸਿਆ ਪੰਜਾਬ ਅੰਦਰ ਕਾਂਗਰਸ ਪਾਰਟੀ ਹਮੇਸ਼ਾ ਹੀ ਪੰਜਾਬ ਵਾਸੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਪੰਜਾਬ 'ਚ ਵਿਕਾਸ ਦੇ ਇੱਕ ਇੱਕ ਕਰਕੇ ਪੂਰੇ ਹੋ ਰਹੇ ਹਨ।
ਉਨ੍ਹਾਂ ਨੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਚੇਅਰਮੈਨ ਬਣਾਏ ਜਾਣ ਤੇ ਪੰਜਾਬ ਦੇ ਮੁੱਖ ਚਰਨਜੀਤ ਸਿੰਘ ਚੰਨੀ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ। ਅਰਸ਼ ਸੱਚਰ ਨੇ ਅੱਗੇ ਕਿਹਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਹਲਕਾ ਫਰੀਦਕੋਟ ਵਿੱਚ ਗਰਾਂਟ ਪਿੱਛੋਂ ਵਾਂਝਾ ਨਹੀ ਛੱਡਿਆ ਤੇ ਫਰੀਦਕੋਟ ਦਾ ਵਿਕਾਸ ਹੋਇਆ ਜੋ ਕਿ ਬਹੁਤ ਸਲਾਘਾਯੋਗ ਹੈ।