ਗੜ੍ਹੇਮਾਰੀ ਤੋਂ ਬਾਅਦ ਝੜ੍ਹਕੇ ਧਰਤੀ ਤੇ ਡਿੱਗੇ ਬਾਸਮਤੀ ਦੇ ਖੇਤਾਂ ਦਾ ਦ੍ਰਿਸ਼
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 24 ਅਕਤੂਬਰ , 23 ਅਕਤੂਬਰ ਦੇ ਦਿਨ ਅਤੇ ਸ਼ਾਮ ਨੂੰ ਹੋਈ ਭਾਰੀ ਗੜੇਮਾਰੀ ਅਤੇ ਚੱਲੀਆਂ ਤੇਜ਼ ਹਵਾਵਾਂ ਨਾਲ ਤਬਾਹ ਹੋ ਗਏ ਬਾਸਮਤੀ ਦੀ ਫ਼ਸਲ ਤੇ ਅੱਜ ਜ਼ਿਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਅੰਦਰ ਕਿਰਸਾਨੀ ਕਿੱਤੇ ਨਾਲ ਜੁੜੇ ਪਰਿਵਾਰਾਂ ਅੰਦਰ ਸੋਗ ਵਰਗਾ ਮਾਹੌਲ ਸੀ ।
ਪਿੰਡ ਦਿਲਰਾਮ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਗੜੇਮਾਰੀ ਕਾਰਨ ਖਾਲੀ ਹੋ ਚੁੱਕੀਆਂ ਮੁੰਜਰਾਂ ਦਿਖਾਉਂਦਾ ਕਿਸਾਨ । ਤਸਵੀਰ : ਜਗਦੀਸ਼ ਥਿੰਦ
--------------------------------------------------
ਦੱਸਣਯੋਗ ਹੈ ਕਿ ਚੱਲੀਆਂ ਤੇਜ਼ ਹਵਾਵਾਂ ਕਾਰਨ ਜਿੱਥੇ ਬਾਸਮਤੀ ਅਤੇ ਮੁੱਛਲ ਚੋਣਾਂ ਧਰਤੀ ਤੇ ਵਿਛ ਗਿਆ ਉਥੇ ਪੱਕ ਚੁੱਕੀ ਬਾਸਮਤੀ ਅਤੇ ਮੁੱਛਲ ਝੋਨੇ ਨੂੰ ਗੜੇਮਾਰੀ ਨੇ ਇਸ ਤਰ੍ਹਾਂ ਝੰਬਿਆ ਕੇ ਦਾਣੇ ਸਾਰੇ ਧਰਤੀ ਉਪਰ ਗਿਰ ਗਏ ਅਤੇ ਬਾਸਮਤੀ ਦਾ ਚਾੜਾ ਖੜਿਆ ਰਹਿ ਗਿਆ ।
ਗੜ੍ਹੇਮਾਰੀ ਦਾ ਨੁਕਸਾਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਦਿਲਾ ਰਾਮ , ਬੁਰਜ ਮੱਖਣ ਸਿੰਘ ਵਾਲਾ , ਵਾਸਲ ਮੋਹਨਕੇ , ਮੋਹਨ ਕੇ ਉਤਾੜ ਵਿੱਚ ਵੱਡੀ ਪੱਧਰ 'ਤੇ ਹੋਇਆ ।
ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਸੁਕੜ ਚੱਕ , ਗੁਮਾਨੀ ਵਾਲਾ , ਭੋਡੀਪੁਰ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਬਹੁਤ ਜ਼ਿਆਦਾ ਭਿਆਨਕ ਸੀ ।
ਇਸ ਦੌਰਾਨ ਵੱਖ - ਵੱਖ ਕਿਸਾਨ ਜਥੇਬੰਦੀਆਂ ਨੇ ਮੰਗ ਕੀਤੀ ਹੈ ਹੇਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਾ ਕੇ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇ ।