ਲੁਧਿਆਣਾ ਵਿੱਚ 27 ਅਕਤੂਬਰ ਨੂੰ ਹੋਏਗੀ ਪੰਜਾਬ ਕੈਬਨਿਟ ਦੀ ਮੀਟਿੰਗ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ, ਪ੍ਰੋਗਰੈਸਿਵ ਇਨਵੈਸਟ ਪੰਜਾਬ ਸਮਿਟ ਚ ਇਸ ਵਾਰ 99 ਹਜ਼ਾਰ ਕਰੋਡ਼ ਇਨਵੈਸਟ ਦਾ ਟੀਚਾ
ਸੰਜੀਵ ਸੂਦ, ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ, 25 ਅਕਤੂਬਰ 2021- .ਭਾਰਤ ਦਾ ਮਾਨਚੈਸਟਰ ਹੋਣ ਵਾਲਾ ਲੁਧਿਆਣਾ ਇਸ ਵਾਰ ਪੰਜਾਬ ਸਰਕਾਰ ਲਈ ਪ੍ਰੋਗਰੈਸਿਵ ਪੰਜਾਬ ਇਨਵੈਸਟ 2022 ਦਾ ਧੁਰਾ ਬਣਨ ਜਾ ਰਿਹਾ ਹੈ । ਜਿਸਦੇ ਤਹਿਤ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਤੇ ਸਥਿਤ ਕਿੰਗਜ਼ ਵਿਲਾ ਵਿਲੇਜ ਰਿਜ਼ੌਰਟ ਦੇ ਵਿਚ ਇਸ ਵਾਰ ਇਹ ਸਮਿਟ ਹੋਵੇਗਾ । ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਸਣੇ ਪੰਜਾਬ ਕੈਬਨਿਟ ਦੇ ਮੰਤਰੀ ਅਤੇ ਹੋਰ ਲੀਡਰ ਵੀ ਹਿੱਸਾ ਲੈਣਗੇ ਅਤੇ ਨਿਵੇਸ਼ਕਾਂ ਨੂੰ ਵੱਧ ਤੋਂ ਵੱਧ ਪੰਜਾਬ ਅੰਦਰ ਨਿਵੇਸ਼ ਕਰਨ ਦਾ ਸੱਦਾ ਦੇਣਗੇ। , ਇੱਥੇ ਇਹ ਵੀ ਖਾਸ ਹੈ ਕਿ ਪਿਛਲੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਲੁਧਿਆਣਾ ਵਿੱਚ ਕਦੇ ਪੰਜਾਬ ਕੈਬਨਿਟ ਦੀ ਮੀਟਿੰਗ ਨਹੀਂ ਹੋਈ ਪਰ ਇਸ ਵਾਰ ਪੰਜਾਬ ਕੈਬਨਿਟ ਦੀ ਮੀਟਿੰਗ ਦੀ 27 ਅਕਤੂਬਰ ਨੂੰ ਲੁਧਿਆਣਾ ਦੇ ਵਿੱਚ ਹੋਵੇਗੀ। ਲੁਧਿਆਣਾ ਦੇ ਬੱਚਤ ਭਵਨ ਚ ਬੈਠਕ ਹੋ ਸਕਦੀ ਹੈ, ਜਿਸ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਹਨ।
ਬੱਚਤ ਭਵਨ ਦੇ ਸੁੰਦਰੀਕਰਨ ਲਈ ਲਗਾਤਾਰ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਰੰਗ ਰੋਗਨ ਪਾਰਕਿੰਗ ਦੀ ਵਿਵਸਥਾ ਸੁਰੱਖਿਆ ਨੂੰ ਲੈ ਕੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ । ਜਿਨ੍ਹਾਂ ਨੇ ਦੱਸਿਆ ਕਿ ਪ੍ਰੋਗਰੈਸਿਵ ਪੰਜਾਬ ਸਮਿੱਥ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਅਤੇ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।