ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਕਰਵਾਏ ਆਨ ਸਾਲਾਨਾ ਸੰਗੀਤਮਈ ਪ੍ਰੋਗਰਾਮ ਮੌਕੇ ਲੱਗੀਆਂ ਰੌਣਕਾਂ
ਵਿਸ਼ਵ ਨੂੰ ਬਿਹਤਰੀਨ ਕਰੋ ਬੈਨਰ ਹੇਠ ਛੋਟੇ ਛੋਟੇ ਬੱਚਿਆਂ ਨੇ ਸੰਗੀਤਕ ਧੁਨਾਂ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ
ਮੋਹਾਲੀ, 25 ਅਕਤੂਬਰ 2021-ਓਕਰੇਜ਼ ਇੰਟਰਨੈਸ਼ਨਲ ਸਕੂਲ ਵੱਲੋਂ ਆਨ ਲਾਈਨ ਸਾਲਾਨਾ ਸੰਗੀਤ ਮਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਕੋਵਿਡ ਕਾਰਨ ਆਨ ਲਾਈਨ ਕਰਵਾਏ ਗਏ ਇਸ ਖ਼ੂਬਸੂਰਤ ਪ੍ਰੋਗਰਾਮ ਦਾ ਵਿਸ਼ਾ ਏਕਤਾ ਦੀ ਭਾਵਨਾ ਨੂੰ ਜਿਊਂਦਾ ਰੱਖਣ ਲਈ ਦਾ ਥੀਮ ਹੀਲ ਦਾ ਵਰਲਡ ਰੱਖਿਆਂ ਗਿਆ।ਇਸ ਮੌਕੇ ਆਨਲਾਈਨ ਹਿੱਸਾ ਲੈ ਰਹੇ ਬੱਚਿਆ ਦੇ ਮਾਪਿਆਂ ਦਾ ਉਤਸ਼ਾਹ ਵੀ ਵੇਖਣ ਲਾਇਕ ਸੀ।ਇਸ ਖ਼ੂਬਸੂਰਤ ਸਮਾਰੋਹ ਦੇ ਮੁੱਖ ਮਹਿਮਾਨ ਬ੍ਰਾਇਨ ਕੁੱਕਲਿਨ, ਮੈਨੇਜਿੰਗ ਡਾਇਰੈਕਟਰ, ਨੋਰਡ ਐਂਗਲੀਆਂ ਐਜੂਕੇਸ਼ਨ ਇੰਡੀਆ ਸਨ।ਇਸ ਸਾਲਾਨਾ ਸੰਗੀਤ ਮਈ ਕੌਨਸਰਟ ਵਿਚ ਵਿਦਿਆਰਥੀਆਂ ਨੇ ਸੰਗੀਤ ਦੀਆਂ ਧੁਨਾਂ ਦਾ ਜਾਦੂ ਬਿਖੇਰਦੇ ਹੋਏ ਆਪਣੀ ਉਮਰ ਤੋਂ ਜ਼ਿਆਦਾ ਵਧੀਆਂ ਪੇਸ਼ਕਾਰੀ ਕਰਕੇ ਸਾਰਿਆਂ ਨੂੰ ਹੈਰਾਨ ਕੀਤਾ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਵਿਦਿਆਰਥੀਆਂ ਨੇ ਸਕੂਲ ਬੈਂਡ ਦੀ ਪ੍ਰਫਾਰਮੈਂਸ ਦਿੰਦੇ ਹੋਏ ਇਕ ਖ਼ੂਬਸੂਰਤ ਸੰਗੀਤ ਮਈ ਸਫ਼ਰ ਸ਼ੁਰੂ ਕਰ ਦਿਤਾ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਖ਼ੂਬਸੂਰਤ ਡਾਂਸ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ।
ਮੁੱਖ ਮਹਿਮਾਨ ਕੁਕਲਿਨ ਨੇ ਥੀਮ ਦੇ ਵਿਸ਼ੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਹੀਲ ਦਾ ਵਰਲਡ ਥੀਮ ਬਹੁਤ ਸਹੀ ਵਿਸ਼ਾ ਹੈ। ਕਿਉਂਕਿ ਕਰੋਨਾ ਦੇ ਕਾਰਨ ਹਰ ਕੋਈ ਆਪਣੇ ਆਲੇ ਦੁਆਲੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮੌਕੇ ਤੇ 90 ਸਾਲ ਦੀ ਉਮਰ ਹਰਭਜਨ ਕੌਰ ਨੇ ਉਦਯੋਗਪਤੀ ਬਣਨ ਦੇ ਆਪਣੇ ਪ੍ਰੇਰਨਾਦਾਇਕ ਸਫ਼ਰ ਨੂੰ ਸਾਂਝਾ ਕਰਦੇ ਹੋਏ ਵਿਦਿਆਰਥੀਆਂ ਨੂੰ ਲਗਾਤਾਰ ਮਿਹਨਤ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਰਮਨਜੀਤ ਘੁੰਮਣ ਨੇ ਸਕੂਲ ਦੇ ਹੁਣ ਤੱਕ ਦੇ ਸਫ਼ਰ ਅਤੇ ਭਵਿਖ ਦੀਆਂ ਯੋਜਨਾਵਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਲਾਨਾ ਰਿਪੋਰਟ ਪੇਸ਼ ਕੀਤੀ।