ਪੰਜਾਬੀ ਗਾਇਕ ਬੀ ਪਰਾਕ ਨੂੰ ਮਿਲਿਆ ਸਰਵੋਤਮ ਮੇਲ ਪਲੇਬੈਕ ਸਿੰਗਰ ਐਵਾਰਡ
ਚੰਡੀਗੜ੍ਹ, 25 ਅਕਤੂਬਰ 2021 - ਪੰਜਾਬ ਦੇ ਮਸ਼ਹੂਰ ਗਾਇਕ ਬੀ ਪ੍ਰਾਕ ਨੂੰ ਫਿਲਮ "ਕੇਸਰੀ" ਦੇ ਸੁਪਰਹਿੱਟ ਗੀਤ "ਤੇਰੀ ਮਿੱਟੀ" ਲਈ ਸਰਬੋਤਮ ਮੇਲ ਪਲੇਬੈਕ ਗਾਇਕ ਦਾ ਪੁਰਸਕਾਰ ਦਿੱਤਾ ਗਿਆ, ਅਤੇ ਰਜਤ ਕਮਲ ਵੀ ਮਿਲਿਆ।
ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ 67ਵੇਂ ਰਾਸ਼ਟਰੀ ਫਿਲਮ ਅਵਾਰਡ ਅਤੇ ਦਾਦਾ ਸਾਹਿਬ ਫਾਲਕੇ ਅਵਾਰਡ ਸਮਾਰੋਹ ਵਿੱਚ ਪੰਜਾਬ ਦਾ ਪਹਿਲਾ ਸਰਵੋਤਮ ਪੁਰਸ਼ ਪਲੇਬੈਕ ਸਿੰਗਰ ਅਵਾਰਡ ਪ੍ਰਦਾਨ ਕੀਤਾ।
ਬੀ ਪ੍ਰਾਕ (ਪ੍ਰਤੀਕ ਵਚਨ) ਨੇ ਇਸ ਮੌਕੇ ਕਿਹਾ ਕਿ ਫਿਲਮ ਕੇਸਰੀ ਦੇ ਸੁਪਰਹਿੱਟ ਗੀਤ ਤੇਰੀ ਮਿੱਟੀ ਨੇ ਸੰਗੀਤ ਦੇ ਖੇਤਰ ਵਿੱਚ ਮਾਣ ਪ੍ਰਾਪਤ ਕੀਤਾ, ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਾਰਾ ਸੰਸਾਰ ਪੰਜਾਬੀ ਫਿਲਮਾਂ ਅਤੇ ਗੀਤਾਂ ਦਾ ਦੀਵਾਨਾ ਹੈ। ਅਕਸ਼ੇ ਕੁਮਾਰ ਦੇ ਐਕਸ਼ਨ, ਯੁੱਧ, ਡਰਾਮਾ ਫਿਲਮ ਕੇਸਰੀ ਦੇ ਦੇਸ਼ ਭਗਤੀ ਗਾਣੇ ਨੂੰ ਹਰ ਕਿਸੇ ਨੇ ਸਲਾਹਿਆ ਹੈ।