ਕੀ ਜਾਰੀ ਹੋ ਗਏ ਨੇ ਗੁਰਮੀਤ ਰਾਮ ਰਹੀਮ ਦੇ ਪ੍ਰੋਡਕਸ਼ਨ ਵਾਰੰਟ ਬੇਅਦਬੀ ਕੇਸ 'ਚ ?
ਫਰੀਦਕੋਟ, 25 ਅਕਤੂਬਰ, 2021: ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਆਈ ਜੀ, ਐਸ ਪੀ ਐਸ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਨੇ ਫਰੀਦਕੋਟ ਦੀ ਅਦਾਲਤ ਵਿਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਲਈ ਅਰਜ਼ੀ ਦਾਇਰ ਕੀਤੀ ਹੈ।
ਆਈ ਜੀ ਪਰਮਾਰ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ ਅਸੀਂ ਅਦਾਲਤ ਵਿਚ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਲਈ ਅਪਲਾਈ ਕੀਤਾ ਪਰ ਹਾਲੇ ਤੱਕ ਕੋਰਟ ਦਾ ਕੋਈ ਹੁਕਮ ਉਨ੍ਹਾਂ ਨੂੰ ਨਹੀਂ ਮਿਲਿਆ ।ਉਹਨਾਂ ਕਿਹਾ ਕਿ ਅਦਾਲਤ ਦਾ ਫੈਸਲਾ ਕੱਲ੍ਹ ਮਿਲਣ ਦੀ ਉਮੀਦ ਹੈ .
ਇਹ ਪ੍ਰੋਡਕਸ਼ਨ ਵਾਰੰਟ ਐਫ ਆਈ ਆਰ ਨੰਬਰ 63 ਵਿਚ ਮੰਗੇ ਜਾ ਰਹੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰ ਕੇ ਬੇਅਦਬੀ ਕਰਨ ਨਾਲ ਸੰਬੰਧਤ ਹੈ।