ਇਲੀਟ ਕਲੱਬ ਵੱਲੋਂ ਕਰਵਾਚੌਥ ਦੇ ਮੌਕੇ ਕਰਵਾਇਆ ਪ੍ਰੋਗਰਾਮ
ਜਗਤਾਰ ਸਿੰਘ
ਪਟਿਆਲਾ 25 ਅਕਤੂਬਰ 2021: ਇਲੀਟ ਕਲੱਬ ਵੱਲੋਂ ਕਰਵਾ ਚੌਥ ਦੇ ਮੋਕੇ ਤੇ ਕਰਵਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮਹਿਲਾਵਾਂ ਵੱਲੋਂ ਫੈਸ਼ਨ ਸ਼ੋ ਵਿੱਚ ਹਿੱਸਾ ਲਿਆ ਗਿਆ। ਇਸ ਸ਼ੋ ਵਿੱਚ ਕਲੱਬ ਮੈਂਬਰਾਂ ਵੱਲੋਂ ਵੱਖ ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ ਗਿਆ। ਸਾਰੇ ਕਲੱਬ ਮੈਂਬਰਾ ਬਹੁਤ ਹੀ ਸੁੰਦਰ ਸੁੰਦਰ ਡਰੈਸਅੱਪ ਹੋ ਕੇ ਪਹੁੰਚੀਆਂ। ਇਸਦੇ ਨਾਲ ਹੀ ਫਨ ਗੇਮਜ, ਰੈਂਪ ਵਾਕ, ਡਾਂਸ ਵਗੈਰਾ ਕਰਵਾਇਆ ਗਿਆ। ਬਰਾਈਡਲ ਸ਼ੋਅ ਅਤੇ ਕਰਵਾ ਕੁਈਨ ਮੁਕਾਬਲਾ ਵੀ ਕਰਵਾਇਆ ਗਿਆ।
2021 ਕਰਵਾ ਕੁਈਨ ਟੀਨਾ ਵਾਸਨ, ਗੁਰਬਲ ਕੌਰ, ਸ਼ਵੇਤਾ ਅਤੇ ਅਲਕਾ ਬਣੀਆਂ। ਇਹ ਪ੍ਰੋਗਰਾਮ ਕਲੱਬ ਦੀ ਪ੍ਰਧਾਨ ਡਾ. ਗੁਨਪ੍ਰੀਤ ਕਾਹਲੋਂ ਕੋਹਲੀ ਦੀ ਪ੍ਰਧਾਨਗੀ ਵਿੱਚ ਕਰਵਾਇਆ ਗਿਆ। ਇਸ ਮੋਕੇ ਕਲੱਬ ਦੇ ਸਾਰੇ ਮੈਂਬਰ ਰਾਖੀ ਖੁਰਾਣਾ, ਪਰਮਜੀਤ, ਗੁਰਬਲ, ਮੇਘਨਾ, ਰੁਚੀ, ਟੀਨਾ, ਮਮਤਾ, ਗੁਰਪ੍ਰੀਤ, ਆਈਰੀਨ, ਰਿਚਾ, ਮਿਲੀ, ਸੁਖਵਿੰਦਰ,ਰੇਨੂੰ, ਅਲਕਾ, ਗਗਨ, ਸ਼ਵੇਤਾ, ਰਿਤੂ, ਆਦਿ ਮੋਜੂਦ ਸਨ।