ਡੈਮੋਕ੍ਰੇਟਿਕ ਮਿਡ-ਡੇ-ਮੀਲ ਕੁੱਕ ਫਰੰਟ ਵੱਲੋਂ 21 ਨਵੰਬਰ ਨੂੰ ਮੋਰਿੰਡਾ 'ਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ
ਦਲਜੀਤ ਕੌਰ ਭਵਾਨੀਗੜ੍ਹ
ਐੱਸ ਏ ਐੱਸ ਨਗਰ/ਮੁਹਾਲੀ, 14 ਨਵੰਬਰ,2021 : ਡੈਮੋਕਰੈਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਨੇ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡਾ 'ਚ 21 ਨਵੰਬਰ ਨੂੰ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਫਰੰਟ ਦੀ ਸੂਬਾਈ ਪ੍ਰਧਾਨ ਹਰਜਿੰਦਰ ਕੌਰ ਨੇ ਕਿਹਾ ਕਿ ਕਰਮਚਾਰੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।
ਪ੍ਰਧਾਨ ਹਰਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਨਾਲ ਕਈ ਬੈਠਕਾਂ ਹੋ ਚੁੱਕੀਆਂ ਹਨ ਪਰ ਇਸਦੇ ਬਾਵਜੂਦ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ। ਮਿਡ ਡੇ ਮੀਲ ਨੂੰ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ ਹੈ। ਸਰਕਾਰ ਵੱਲੋਂ ਕੁਕਿੰਗ ਕਾਸਟ ਵੀ ਨਹੀਂ ਦਿੱਤੀ ਜਾ ਰਹੀ ਹੈ। ਇਸ ਕਰ ਕੇ ਪੰਜਾਬ ਦੇ ਹਜ਼ਾਰਾਂ ਸਕੂਲਾਂ ਦਾ ਮਿਡ ਡੇ ਮੀਲ ਬੰਦ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਹੈ ਕਿ ਸਰਕਾਰ ਗਰੀਬਾਂ ਪ੍ਰਤੀ ਗੰਭੀਰ ਨਹੀਂ ਹੈ। ਸਰਕਾਰ ਨੇ ਉਨ੍ਹਾਂ ਦੀਆਂ ਗੰਭੀਰ ਮੰਗਾਂ 'ਤੇ ਧਿਆਨ ਨਹੀਂ ਦਿੱਤਾ, ਜਿਸਦੇ ਕਾਰਨ ਪੰਜਾਬ 'ਚ ਲਗਪਗ 40000 ਮਿਡ ਡੇ ਮੀਲ ਕੁੱਕ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਸਰਕਾਰ ਤਨਖ਼ਾਹ ਦੇ ਰਹੀ ਹੈ ਨਾ ਕੋਈ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ ਅਤੇ ਨਾ ਹੀ ਵਿਭਾਗ ਵੱਲੋਂ ਉਨ੍ਹਾਂ ਦਾ ਬੀਮਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉੱਥੇ ਹੀ ਹਰਿਆਣਾ ਮਿਡ ਡੇ ਮੀਲ ਨੂੰ 4,500 ਅਤੇ ਤਮਿਲਨਾਡੂ 6,500 ਰੁਪਏ ਦੇ ਰਿਹਾ ਹੈ।
ਡੈਮੋਕ੍ਰੇਟਿਕ ਮਿਡ ਡੇ ਮੀਲ ਫਰੰਟ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਿਡ ਡੇ ਮੀਲ ਦੀਆਂ ਸੇਵਾਵਾਂ ਨੂੰ ਹੇਠਲੀ ਤਨਖ਼ਾਹ ਦੇ ਤਹਿਤ ਲਿਆਇਆ ਜਾਵੇ। ਭੋਜਨ ਪਕਾਉਣ ਵਾਲੇ ਲਈ ਦੋ ਮਹੀਨੇ ਦਾ ਤਨਖ਼ਾਹ ਕੱਟਣਾ ਬੰਦ ਕਰਨ। ਹਾਲਾਂਕਿ ਉਨ੍ਹਾਂ ਦਾ ਕੰਮ ਜ਼ੋਖ਼ਮ ਭਰਿਆ ਹੈ, ਇਸਲਈ ਸਰਕਾਰ ਨੂੰ ਉਨ੍ਹਾਂ ਦਾ ਪੰਜ ਲੱਖ ਰੁਪਏ ਦਾ ਬੀਮਾ ਕਰਾਉਣਾ ਚਾਹੀਦਾ ਹੈ। 25 ਬੱਚਿਆਂ ਲਈ ਇੱਕ ਮਿਡ ਡੇ ਮੀਲ ਰੱਖਣ ਦੇ ਨਿਯਮਾਂ 'ਚ ਬਦਲਾਵ ਕੀਤਾ ਜਾਣਾ ਚਾਹੀਦਾ ਹੈ, ਫਿਰ 100 ਬੱਚਿਆਂ ਲਈ ਦੂਜਾ ਅਤੇ ਹਰ 100 ਬੱਚਿਆਂ ਲਈ ਇੱਕ ਮਿਡ ਡੇ ਮੀਲ ਕੁੱਕ। ਪ੍ਰਰੀ-ਪ੍ਰਰਾਇਮਰੀ ਜਮਾਤਾਂ 'ਚ ਬੱਚਿਆਂ ਦੀ ਗਿਣਤੀ ਨੂੰ ਵੀ ਸਕੂਲੀ ਬੱਚਿਆਂ ਦੀ ਗਿਣਤੀ 'ਚ ਸ਼ਾਮਿਲ ਕੀਤਾ ਜਾਵੇ। ਜਿਨ੍ਹਾਂ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਵਧੀ ਹੈ, ਉੱਥੇ ਨਵੇਂ ਕੁਕ ਦੀ ਤੱਤਕਾਲ ਭਰਤੀ ਕੀਤੀ ਜਾਣ, ਜਿਨ੍ਹਾਂ ਨੇ ਬੀਏ ਮਿਡ-ਡੇ ਮੀਲ ਪਾਸ ਕਰ ਲਿਆ ਹੈ, ਉਨ੍ਹਾਂ ਨੂੰ ਦਫ਼ਤਰਾਂ 'ਚ ਸਹਾਇਕ ਪ੍ਰਬੰਧਕ ਦੇ ਰੂਪ 'ਚ ਪਦਉਨਤ ਕੀਤਾ ਜਾਵੇ। ਕਾਸਟ ਦੀ ਰਾਸ਼ੀ ਤੱਤਕਾਲ ਜਾਰੀ ਕੀਤੀ ਜਾਵੇ।
ਪ੍ਰਧਾਨ ਹਰਜਿੰਦਰ ਕੌਰ ਨੇ ਨੇ ਦੱਸਿਆ ਕਿ ਐਤਵਾਰ 21 ਨਵੰਬਰ ਨੂੰ ਮਿਡ ਡੇ ਮੀਲ ਦੇ ਕੁੱਕ ਮਹਾਂਰਾਣਾ ਪ੍ਰਤਾਪ ਸਿੰਘ ਚੌਂਕ ਮੋਰਿੰਡਾ 'ਚ ਇਕੱਠੇ ਹੋਣਗੇ। ਇਸ ਮੌਕੇ 'ਤੇ ਹਰਿੰਦਰ ਕੌਰ ਕੈਨੂਰ, ਸੁਰਿੰਦਰ ਕੌਰ ਬੇਹਿਬਲਪੁਰ, ਮੁਕੇਸ਼ ਰਾਣੀ ਸਮੇਤ ਹੋਰ ਮੌਜੂਦ ਰਹੇ।