ਲਾਇਨਜ਼ ਕਲੱਬ ਵਿਖੇ ਸੇਵਾਵਾਂ ਨਿਭਾਅ ਰਹੇ ਡਾਕਟਰ ਅਸ਼ੋਕ ਬਾਂਸਲ ਦਾ ਜਨਮਦਿਨ ਮਨਾਇਆ ਗਿਆ
ਮਨਿੰਦਰਜੀਤ ਸਿੱਧੂ, ਬਾਬੂਸ਼ਾਹੀ ਨੈੱਟਵਰਕ
ਜੈਤੋ, 16 ਨਵੰਬਰ 2021- ਲਾਇਨਜ਼ ਕਲੱਬ ਦੇ ਹਸਪਤਾਲ ਵਿਖੇ ਸੇਵਾਵਾਂ ਦੇ ਰਹੇ ਡਾਕਟਰ ਅਸ਼ੋਕ ਬਾਂਸਲ ਦਾ ਜਨਮ ਦਿਨ ਕਲੱਬ ਦੇ ਅਹੁਦੇਦਾਰਾਂ ਅਤੇ ਸਟਾਫ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕਲੱਬ ਦੇ ਅਹੁਦੇਦਾਰਾਂ ਮੁਤਾਬਿਕ ਇਹ ਡਾਕਟਰ ਸਾਹਿਬ 24 ਘੰਟੇ ਲਗਾਤਾਰ ਹਸਪਤਾਲ ਵਿਖੇ ਰਹਿ ਕੇ ਸੇਵਾਵਾਂ ਦੇ ਰਹੇ ਹਨ ਅਤੇ ਇਸ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਪਿਛਲੇ ਦਿਨੀਂ ਡੇਂਗੂ ਦੇ ਵਧੇ ਮਾਮਲਿਆਂ ਦੌਰਾਨ ਇਲਾਕੇ ਵਿੱਚ ਸਿਹਤ ਸੇਵਾਵਾਂ ਦੀ ਘਾਟ ਦੇ ਚਲਦਿਆਂ ਡਾਕਟਰ ਅਸ਼ੋਕ ਬਾਂਸਲ ਲੋਕਾਂ ਲਈ ਮਸੀਹਾ ਸਾਬਿਤ ਹੋਏ।
ਸ਼ੂਗਰ, ਦਿਲ ਅਤੇ ਹੋਰ ਬਿਮਾਰੀਆਂ ਦੇ ਮਰੀਜ ਲਗਾਤਾਰ ਡਾਕਟਰ ਅਸ਼ੋਕ ਬਾਂਸਲ ਦੀਆਂ ਸੇਵਾਵਾਂ ਦਾ ਲਾਭ ਉਠਾ ਰਹੇ ਹਨ। ਇਸ ਮੌਕੇ ਕਲੱਬ ਦੇ ਚੇਅਰਮੈਨ ਰਾਕੇਸ਼ ਰੋਮਾਣਾ, ਪ੍ਰਧਾਨ ਨਰੇਸ਼ ਗਰਗ, ਡਾਇਰੈਕਟਰ ਪ੍ਰਦੀਪ ਸਿੰਗਲਾ, ਕੈਂਪ ਚੇਅਰਮੈਨ ਨਰੇਸ਼ ਮਿੱਤਲ, ਆਈ ਸਰਜਨ ਡਾ. ਭੰਵਰਜੋਤ ਸਿੰਘ, ਫਿਜ਼ਿਓਥਰੈਪਿਸਟ ਡਾ. ਸਿਕੰਦਰ ਸੇਠੀ, ਹੋਮਿਓਪੈਥੀ ਡਾਕਟਰ ਤਮੰਨਾ ਕੋਚਰ, ਧਰਮਪਾਲ ਸਿੰਗਲਾ, ਐਡਵੋਕੇਟ ਮਦਨ ਲਾਲ ਬਾਂਸਲ ਅਤੇ ਸੁਰਿੰਦਰ ਗਰਗ ਹਾਜਰ ਸਨ।ਜੈਤੋ 16- ਡਾ.ਅਸ਼ੋਕ ਬਾਂਸਲ ਦਾ ਜਨਮਦਿਨ ਮਨਾਉਂਦੇ ਹੋਏ ਕਲੱਬ ਦੇ ਅਹੁਦੇਦਾਰ।