ਅਧਾਰ ਕਾਰਡ 'ਚ ਹੁਣ ਮੋਬਾਇਲ ਨੰਬਰ ਡਾਕ ਸੇਵਕ ਰਾਹੀਂ ਵੀ ਕੀਤਾ ਜਾ ਸਕੇਗਾ ਅੱਪਡੇਟ
ਜੀ ਐਸ ਪੰਨੂ
ਪਟਿਆਲਾ, 16 ਨਵੰਬਰ,2021 - ਸਰਕਾਰ ਵੱਲੋਂ ਅਧਾਰ ਕਾਰਡ 'ਚ ਮੋਬਾਇਲ ਫ਼ੋਨ ਅੱਪਡੇਟ ਕਰਨ ਨੂੰ ਹੋਰ ਸਰਲ ਕਰਦਿਆਂ ਹੁਣ ਇਹ ਸੇਵਾ ਡਾਕ ਸੇਵਕਾਂ ਰਾਹੀਂ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆਂ ਕਿ ਇੰਡੀਆਂ ਪੋਸਟ ਪੇਮੈਂਟਸ ਬੈਂਕ (ਆਈ.ਪੀ.ਪੀ.ਬੀ) ਤੇ ਯੂ.ਆਈ.ਡੀ.ਏ.ਆਈ ਨੇ ਮਿਲਕੇ ਅਧਾਰ ਕਾਰਡ ਧਾਰਕਾਂ ਲਈ ਇਹ ਸਹੂਲਤ ਸ਼ੁਰੂ ਕੀਤੀ ਹੈ ਜਿਸ ਤਹਿਤ ਉਹ ਆਪਣੇ ਮੋਬਾਇਲ ਨੰਬਰ ਨੂੰ ਅਧਾਰ ਕਾਰਡ 'ਚ ਡਾਕ ਸੇਵਕ ਰਾਹੀਂ ਘਰ ਬੈਠੇ ਹੀ ਅੱਪਡੇਟ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆਂ ਕਿ ਇਸ ਨਾਲ ਅਧਾਰ ਕਾਰਡ 'ਚ ਮੋਬਾਇਲ ਫ਼ੋਨ ਅੱਪਡੇਟ ਕਰਨ ਦੇ ਕੰਮ 'ਚ ਤੇਜ਼ੀ ਆਵੇਗੀ ਤੇ ਬਜ਼ੁਰਗਾਂ ਤੇ ਬੱਚਿਆਂ ਨੂੰ ਘਰ ਬੈਠੇ ਇਹ ਸਹੂਲਤ ਮਿਲਣ ਨਾਲ ਦੂਰ ਦੁਰਾਡੇ ਜਾਕੇ ਅੱਪਡੇਟ ਕਰਵਾਉਣ ਦੀ ਜ਼ਰੂਰਤ ਨਹੀਂ ਰਹੇਗੀ।