ਪੰਜਾਬੀ ਯੂਨੀਵਰਸਿਟੀ ਦਾ ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲਾ ਸੰਪੰਨ
ਜੀ ਐਸ ਪੰਨੂ
ਪਟਿਆਲਾ, 16 ਨਵੰਬਰ 2021 - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਲੋਂ ਕਰਵਾਇਆ ਗਿਆ ਚਾਰ ਰੋਜ਼ਾ ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲਾ ਕਲਾ ਦੇ ਵੱਖ-ਵੱਖ ਰੰਗ ਬਿਖੇਰਦਾ ਸੰਪੰਨ ਹੋ ਗਿਆ। ਮੇਲੇ ਵਿਚ ਪੰਜਾਬੀ ਫਿਲਮਾਂ ਅਤੇ ਰੰਗਮੰਚ ਦੀ ਉੱਘੀ ਅਭਿਨੇਤਰੀ ਨਿਰਮਲ ਰਿਸ਼ੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਨਿਰਮਲ ਰਿਸ਼ੀ ਨੇ ਬੋਲਦਿਆਂ ਕਿਹਾ ਕਿ ਅੱਜ ਭਾਵੇਂ ਮੈਂ ਜਿਸ ਵੀ ਮੁਕਾਮ `ਤੇ ਹਾਂ ਇਸ ਦਾ ਸਾਰਾ ਸਿਹਰਾ ਪੰਜਾਬੀ ਯੂਨੀਵਰਸਿਟੀ ਦੇ ਸਿਰ `ਤੇ ਹੈ ਕਿਉਂਕਿ ਮੈ ਇਥੋਂ ਦੀ ਵਿਦਿਆਰਥਣ ਰਹੀ ਹਾਂ।
ਪ੍ਰੋ. ਅਰਵਿੰਦ, ਵਾਈਸ-ਚਾਂਸਲਰ ਨੇ ਵਿਦਾਇਗੀ ਸੈਸ਼ਨ ਵਿਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਬੋਲਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਸੱਭਿਆਚਾਰ ਨੂੰ ਪਹਿਲਤਾ ਦੇ ਤੌਰ `ਤੇ ਸਮਰਪਿਤ ਹੈ। ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸੱਭਿਆਚਾਰਕ ਖੇਤਰ ਵਿਚ ਹੁੱਬ ਕੇ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਕਲਾਵਾਂ ਸਾਨੂੰ ਜ਼ਿੰਦਗੀ ਨਾਲ ਜੋੜਦੀਆਂ ਹਨ।
ਪ੍ਰੋ. ਬਲਵੀਰ ਸਿੰਘ ਸੰਧੂ, ਡੀਨ, ਅਕਾਦਮਿਕ ਮਾਮਲੇ ਨੇ ਮੇਲੇ ਦੇ ਇਸ ਸਮਾਪਤੀ ਸਮਾਗਮ ਦੌਰਾਨ ਧੰਨਵਾਦੀ ਮਤਾ ਪੇਸ਼ ਕੀਤਾ।
ਵਿਭਾਗ ਦੇ ਇੰਚਾਰਜ ਡਾ. ਗੁਰਸੇਵਕ ਲੰਬੀ ਨੇ ਮੇਲੇ ਵਿਚ ਭਾਗ ਲੈਣ ਵਾਲੇ ਕਾਲਜਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਕਲਾ ਜ਼ਰੀਏ ਕਰੋਨਾ ਕਾਲ ਤੋਂ ਬਾਅਦ ਅਸੀਂ ਮੁੜ ਇਸ ਮੇਲੇ ਵਿਚ ਇਕੱਤਰ ਹੋਏ ਹਾਂ। ਇਹ ਮੌਕਾ ਪ੍ਰਦਾਨ ਕਰਨ ਲਈ ਉਹਨਾਂ ਨੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਦਾ ਧੰਨਵਾਦ ਕੀਤਾ।
ਮੇਲੇ ਦੇ ਮੁਕਾਬਲਿਆਂ ਦੌਰਾਨ ਕਲਾਸੀਕਲ ਡਾਂਸ ਵਿਚ ਪੰਜਾਬੀ ਯੂਨੀਵਰਸਿਟੀ ਕੈਂਪਸ ਪਹਿਲਾ ਸਥਾਨ, ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦੂਜਾ ਸਥਾਨ, ਗੀਤ/ਗਜ਼ਲ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਪਹਿਲਾ ਸਥਾਨ, ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦੂਜਾ ਸਥਾਨ, ਖਾਲਸਾ ਕਾਲਜ, ਪਟਿਆਲਾ ਤੀਜਾ ਸਥਾਨ, ਨਾਟਕ ਵਿਚ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਪਹਿਲਾ ਸਥਾਨ, ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੂਜਾ ਸਥਾਨ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਤੀਜਾ ਸਥਾਨ, ਮਿਮਿਕਰੀ ਵਿਚ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਪਹਿਲਾ ਸਥਾਨ, ਖਾਲਸਾ ਕਾਲਜ, ਪਟਿਆਲਾ ਦੂਜਾ ਸਥਾਨ, ਟੀ.ਪੀ.ਡੀ. ਮਾਲਵਾ ਕਾਲਜ, ਰਾਮਪੁਰਾ ਫੂਲ ਤੀਜਾ ਸਥਾਨ, ਸਮੂਹ ਗਾਇਨ ਵਿਚ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਪਹਿਲਾ ਸਥਾਨ, ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦੂਜਾ ਸਥਾਨ, ਖਾਲਸਾ ਕਾਲਜ, ਪਟਿਆਲਾ ਤੀਜਾ ਸਥਾਨ, ਕਲਾਸੀਕਲ ਇੰਸਟਰੂਮੈਂਟ (ਪ੍ਰਕਸ਼ਨ) ਵਿਚ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਪਹਿਲਾ ਸਥਾਨ, ਖਾਲਸਾ ਕਾਲਜ, ਪਟਿਆਲਾ ਦੂਜਾ ਸਥਾਨ, ਟੀ.ਪੀ.ਡੀ. ਮਾਲਵਾ ਕਾਲਜ, ਰਾਮਪੁਰਾ ਫੂਲ ਤੀਜਾ ਸਥਾਨ, ਕਲਾਸੀਕਲ ਇੰਸਟਰੂਮੈਂਟ (ਨਾਨ ਪ੍ਰਕਸ਼ਨ) ਵਿਚ ਖਾਲਸਾ ਕਾਲਜ, ਪਟਿਆਲਾ ਪਹਿਲਾ ਸਥਾਨ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਦੂਜਾ ਸਥਾਨ, ਪੰਜਾਬੀ ਯੂਨੀਵਰਸਿਟੀ ਕੈਂਪਸ ਤੀਜਾ ਸਥਾਨ, ਜਨਰਲ ਕੁਇਜ਼ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਪਹਿਲਾ ਸਥਾਨ ਸਰਾਕਰੀ ਬਰਜਿੰਦਰਾ ਕਾਲਜ, ਫਰੀਦਕੋਟ ਦੂਜਾ ਸਥਾਨ, ਐਸ.ਡੀ. ਕਲਾਜ, ਬਰਨਾਲਾ ਤੀਜਾ ਸਥਾਨ ਹਾਸਿਲ ਕੀਤਾ।
ਥੀਏਟਰ ਦੇ ਖੇਤਰ ਵਿਚ ਓਵਰ ਆਲ ਟ੍ਰਾਫੀ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ, ਪ੍ਰਦਰਸ਼ਨੀ ਲੋਕ ਕਲਾਵਾਂ ਅਤੇ ਫਾਈਨ ਆਰਟਸ ਦੇ ਖੇਤਰ ਵਿਚ ਓਵਰ ਆਲ ਟ੍ਰਾਫੀ ਗੁਰੂ ਨਾਨਕ ਕਾਲਜ, ਬੁਢਲਾਡਾ, ਸਹਿਤਕ ਵੰਨਗੀਆਂ ਦੇ ਖੇਤਰ ਵਿਚ ਵਿਚ ਓਵਰ ਆਲ ਟ੍ਰਾਫੀ ਐਲ.ਬੀ.ਐਸ. ਕਾਲਜ, ਬਰਨਾਲਾ ਨੇ ਹਾਸਿਲ ਕੀਤੀ। ਅੱਜ ਦੇ ਮੁਕਾਬਲਿਆਂ ਵਿਚ ਲੋਕ ਗੀਤ, ਲੋਕ ਸਾਜ਼, ਫੋਕ ਆਰਕੈਸਟਰਾ, ਲੋਕ ਨਾਚ (ਲੜਕੇ), ਲੋਕ ਨਾਚ (ਲੜਕੀਆਂ) ਸ਼ਾਮਿਲ ਸਨ। ਇਸ ਮੌਕੇ ਵਿਭਾਗ ਦੇ ਕਰਮਚਾਰੀ ਡਾ. ਡੈਨੀ ਸ਼ਰਮਾ, ਡਾ. ਹਰਿੰਦਰ ਕੌਰ, ਸ਼੍ਰੀਮਤੀ ਸ਼ਮਸ਼ੇਰ ਕੌਰ, ਸ਼੍ਰੀ ਵਿਜੈ ਯਮਲਾ, ਸ. ਪਰਮਜੀਤ ਸਿੰਘ, ਸ. ਪਰਦੀਪ ਸਿੰਘ ਹਾਜ਼ਰ ਸਨ।