ਗੁਰਪੁਰਬ ਮਨਾਉਣ ਲਈ ਸ਼ਰਧਾਲੂਆਂ ਦਾ ਜੱਥਾ ਵਾਹਗਾ ਬਾਰਡਰ ਤੋਂ ਰਵਾਨਾ
ਬਾਬੂਸ਼ਾਹੀ ਨੈੱਟਵਰਕ
ਮੋਰਿੰਡਾ 17 ਨਵੰਬਰ 2021-
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 552 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਜਥੇਦਾਰ ਗੁਰਬਚਨ ਸਿੰਘ,ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ , ਮੰਡੀ ਡੱਬਵਾਲੀ (ਸਿਰਸਾ) ਹਰਿਆਣਾ ਦੀ ਅਗਵਾਈ ਵਿੱਚ ਲੱਗਭੱਗ 250 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਲਈ ਰਵਾਨਾ ਹੋਇਆ । ਪਾਰਟੀ ਲੀਡਰ ਪ੍ਰਿੰਸੀਪਲ ਅਵਤਾਰ ਸਿੰਘ ਰੋਪੜ ਨੇ ਦੱਸਿਆ ਹੈ ਕਿ ਜੱਥੇ ਵਿਚ ਲੁਧਿਆਣਾ , ਫਤਹਿਗੜ੍ਹ ਸਾਹਿਬ ,ਬਠਿੰਡਾ , ਮੁਕਤਸਰ ,ਮਾਨਸਾ , ਚੰਡੀਗੜ੍ਹ , ਮੁਹਾਲੀ, ਮੋਗਾ ,ਬਰਨਾਲਾ, ਸੰਗਰੂਰ ,ਪਟਿਆਲਾ,ਅੰਬਾਲਾ , ਜੀਂਦ, ਪੰਚਕੁਲਾ,ਸਿਰਸਾ , ਗੰਗਾ ਨਗਰ , ਹਨੂਮਾਨਗਡ਼੍ਹ ਜ਼ਿਲ੍ਹੇ ਆਦਿ ਦੇ ਵੱਖ ਵੱਖ ਪਿੰਡਾਂ ਤੋਂ ਲੋਕ ਗਰੁੱਪ ਬਣਾ ਕੇ ਸ੍ਰੀ ਨਾਨਕ ਸਾਹਿਬ ਦੇ ਜਨਮ ਅਸਥਾਨ ਨੂੰ ਬਹੁਤ ਹੀ ਖੁਸ਼ੀ ਅਤੇ ਉਤਸ਼ਾਹ ਨਾਲ ਨਤਮਸਤਕ ਹੋਣ ਜਾ ਰਹੇ ਹਨ । ਸ਼ਰਧਾਲੂਆਂ ਦਾ ਇਹ ਜਥਾ ਪਾਕਿਸਤਾਨ ਦੇ ਵੱਖ ਵੱਖ ਗੁਰਦੁਆਰਿਆਂ ਨਨਕਾਣਾ ਸਾਹਿਬ, ਪੰਜਾ ਸਾਹਿਬ ਹਸਨਅਬਦਾਲ, ਡੇਰਾ ਸਾਹਿਬ ਲਾਹੌਰ , ਰੋੜੀ ਸਾਹਿਬ ਏਮਨਾਬਾਦ, ਸੱਚਾ ਸੌਦਾ, ਕਰਤਾਰਪੁਰ ਸਾਹਿਬ ਨੈਰੋਵਾਲ ਦੇ ਦਰਸ਼ਨ -ਦੀਦਾਰੇ ਕਰਨ ਉਪਰੰਤ 26 ਨਵੰਬਰ ਨੂੰ ਵਾਪਸ ਭਾਰਤ ਆਵੇਗਾ ।