ਗਿ: ਗਿਆਨ ਸਿੰਘ ਦੀ 200 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਅੰਤਰਰਾਸ਼ਟਰੀ ਪੱਧਰੀ ਗੁਰਮਤਿ ਸਮਾਗਮ ਕਰਵਾਇਆ
ਅੰਤਰਰਾਸ਼ਟਰੀ ਚਿੱਤਰਕਲਾ, ਗੁਰਬਾਣੀ ਕੀਰਤਨ ਅਤੇ ਦਸਤਾਰ ਮੁਕਾਬਲੇ ਕਰਵਾਏ
ਬਾਬੂਸ਼ਾਹੀ ਨੈੱਟਵਰਕ
ਪਟਿਆਲਾ, 17 ਨਵੰਬਰ 2021- ਗਿਆਨ ਪ੍ਰਕਾਸ਼ ਪੱਤਰ ( ਗਿ: ਗਿਆਨ ਸਿੰਘ ਸ਼ਤਾਬਦੀ ਕਮੇਟੀ ) ਵਲੋਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ , ਬਹਾਦਰਗੜ੍ਹ, ਪਟਿਆਲਾ ਵਿਖੇ ਪਹਿਲੀ ਵਾਰ ਅੰਤਰਰਾਸ਼ਟਰੀ ਗੁਰਮਤਿ ਮੁਕਾਬਲੇ , ਅੰਤਰਰਾਸ਼ਟਰੀ ਚਿੱਤਰਕਲਾ, ਗੁਰਬਾਣੀ ਕੀਰਤਨ ਅਤੇ ਦਸਤਾਰ ਮੁਕਾਬਲੇ ਦਾ ਆਯੋਜਨ ਕੀਤਾ ਗਿਆ । ਇਨ੍ਹਾਂ ਸਮਾਗਮਾਂ ਵਿੱਚ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਦਿਆਂ ਜਿਥੇ ਇਨ੍ਹਾਂ ਸਮਾਗਮਾਂ ਦੇ ਆਯੋਜਕ ਸੱਯਦ ਸਿਮਰ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਲੌਂਗੋਵਾਲ ਜੀ ਨੂੰ ਵਧਾਈ ਦਿੱਤੀ ਨਾਲ ਹੀ ਉਨ੍ਹਾਂ ਇਨ੍ਹਾਂ ਸਮਾਗਮਾਂ ਵਿੱਚ ਗਿ: ਗਿਆਨ ਸਿੰਘ ਜੀ ਦੇ ਫ਼ਲਸਫੇ ਅਤੇ ਉਨ੍ਹਾਂ ਵਲੋਂ ਕੀਤੇ ਕੰਮ ਨੂੰ ਯਾਦ ਕੀਤਾ ਗਿਆ । ਇਨ੍ਹਾਂ ਪ੍ਰੋਗਰਾਮਾਂ ਵਿੱਚ ਉਲੀਕੇ ਮੁਕਾਬਲਿਆਂ ਵਿੱਚ ਦੇਸ਼ ਵਿਦੇਸ਼ ਤੋਂ ਆਏ ਵਿਦਿਆਰਥੀਆਂ ਨੇ ਖਾਸ ਤੌਰ ਤੇ ਭਾਗ ਲੀਤਾ ।
ਇਸ ਪ੍ਰੋਗਰਾਮ ਦੋਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ, ਖਾਲਸਾ ਹੈਲਪ ਇੰਟਰਨੇਸ਼ਨਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰੋਮੀ ਜੀ , ਮਾਈਂ ਦੇਸਾ ਜੀ ਦੀ ਅੰਸ਼ ਵੰਸ਼ ਬਾਬਾ ਜਸਵੀਰ ਸਿੰਘ ਜੀ , ਭਾਈ ਮਹਿਤਾਬ ਸਿੰਘ ਜੀ ਦੇ ਪਰਿਵਾਰ ਤੋਂ ਭਾਈ ਅਵਤਾਰ ਸਿੰਘ ਜੀ ਅਤੇ ਪਰਿਵਾਰ , ਜਥੇਦਾਰ ਰਾਜਾ ਰਾਜ ਸਿੰਘ , ਸੂਫ਼ੀ ਸੰਤ ਗੁਲਾਮ ਹੈਦਰ ਕਾਦਰੀ ਜੀ , ਉੱਘੇ ਸਿੱਖ ਵਿਦਵਾਨ ਡਾ. ਅਨੁਰਾਗ ਸਿੰਘ , ਅਨੁਰਾਧਾ ਭਾਰਗਵ , ਡਾ. ਜਸਬੀਰ ਕੌਰ , ਡਾ. ਪਰਮਵੀਰ ਸਿੰਘ , ਗਿ: ਤੇਜਪਾਲ ਸਿੰਘ ਜੀ , ਡਾ. ਗੁਰਮੇਲ ਸਿੰਘ , ਭਾਈ ਭਗਵਾਨ ਸਿੰਘ ਖੋਜੀ , ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ , ਡਾ. ਸਤਿੰਦਰ ਸਿੰਘ , ਡਾ. ਹਿੰਮਤ ਸਿੰਘ , ਡਾ. ਪਰਮਜੀਤ ਸਿੰਘ ਮਾਨਸਾ , ਬੀਬੀ ਅਰਵਿੰਦਰ ਕੌਰ ਸੰਧੂ , ਡਾ. ਤੇਜਿੰਦਰਪਾਲ ਸਿੰਘ , ਭਾਈ ਮਨਿੰਦਰ ਸਿੰਘ , ਭਾਈ ਪ੍ਰਭਜੀਤ ਸਿੰਘ ਨਿਰਮਲੇ , ਬੀਬੀ ਬਲਵਿੰਦਰ ਕੌਰ , ਭਾਈ ਹਰਪ੍ਰੀਤ ਸਿੰਘ ਨਾਜ਼ , ਭਾਈ ਬਿਕਰਮਜੀਤ ਸਿੰਘ , ਬੀਬੀ ਇੰਦਰਮੋਹਨ ਕੌਰ , ਭਾਈ ਗੁਰਬਚਨ ਸਿੰਘ , ਭਾਈ ਗੁਰਦਿਆਲ ਸਿੰਘ , ਭਾਈ ਅਮਰਦੀਪ ਸਿੰਘ ਖਾਲਸਾ , ਜਸਮੀਤ ਸਿੰਘ , ਆਰਟਿਸਟ ਗੁਰਸ਼ਰਨ ਸਿੰਘ , ਰਬਾਬੀ ਭਾਈ ਮਰਦਾਨਾ ਵੈਲਫੇਅਰ ਸੋਸਾਇਟੀ ਦੇ ਸਮੂਹ ਮੈਂਬਰਾਂ ਅਤੇ ਪ੍ਰਧਾਨ ਬਿੱਟੂ ਸਮੇਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਗਿ: ਜਗਰੂਪ ਸਿੰਘ ਆਦਿ ਮਹਾਨ ਸਿੱਖ ਸ਼ਖ਼ਸੀਅਤਾਂ ਮੋਜੂਦ ਰਹੀਆਂ । ਇਨ੍ਹਾਂ ਸਮਾਗਮਾਂ ਵਿੱਚ 4 ਯਾਦਗਾਰੀ ਰਤਨ ਅਵਾਰਡ ਸਮੇਤ 2 ਵਿਸ਼ੇਸ਼ ਸਨਮਾਨ ਵੀ ਜਾਰੀ ਕੀਤੇ ਗਏ । ਇਹ ਪ੍ਰੋਗਰਾਮ ਵਿੱਚ ਆਯੋਜਕਾਂ ਵਲੋਂ ਇਹ ਵੀ ਦਸਿਆ ਗਿਆ ਕਿ ਇਹ ਸਮਾਗਮ ਉਲੀਕਣ ਵਿਚ ਟੋਹੜਾ ਇੰਸਚਿਟਿਉਟ ਦੇ ਡਾਇਰੈਕਟਰ, ਸਟਾਫ ਸਮੇਤ ਸਮੂਹ ਵਿਦਿਆਰਥੀਆਂ ਦਾ ਬਹੁਤ ਵੱਡਾ ਯੋਗਦਾਨ ਸੀ ਅਤੇ ਇਹ ਵੀ ਦਸਿਆ ਗਿਆ ਕਿ ਗਿਆਨੀ ਗਿਆਨ ਸਿੰਘ ਜੀ ਦੀ ਯਾਦ ਵਿੱਚ ਫਰਵਰੀ ਜਾਂ ਮਾਰਚ ਵਿੱਚ ਇੱਕ ਬਹੁਤ ਯਾਦਗਾਰੀ ਕਾਨਫਰੰਸ ਦਾ ਵੀ ਆਯੋਜਿਤ ਕੀਤਾ
ਜਾਵੇਗਾ । ਇਸ ਮੋਕੇ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਡਾ. ਗੁਰਿੰਦਰਪਾਲ ਸਿੰਘ ਜੋਸ਼ਨ ਦੀ ਲਿਖੀ ਕਿਤਾਬ ਰਬਾਬੀ ਭਾਈ ਮਰਦਾਨਾ ਤੇ ਪੁਰਾਤਨ ਕੀਰਤਨੀਏ ਸਮੇਤ ਸੱਯਦ ਪ੍ਰਿਥੀਪਾਲ ਸਿੰਘ ਜੀ ਦੀ ਕੀਤਾਬ ਦਾ ਡਾ. ਹਿੰਮਤ ਸਿੰਘ ਵਲੋਂ ਕੀਤਾ ਅਨੁਵਾਦ ' ਸਹਾਯਤੋ ਬਾਬਾ ਨਾਨਕ ' ਕੀਤਾਬ ਰੂਪ ਵਿੱਚ ਰੀਲੀਜ਼ ਕੀਤਾ ਗਿਆ ਨਾਲ ਹੀ ਖੋਜ ਵਿਚਾਰ ਟੀਮ ਵਲੋਂ ਗੁਰੂ ਹਰਰਾਏ ਸਾਹਿਬ ਜੀ ਦੇ 400 ਸਾਲਾਂ ਨੂੰ ਸਮਰਪਿਤ ਕੋਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੌਗਰਾਮ ਦਾ ਪੋਸਟਰ ਵੀ ਰੀਲੀਜ਼ ਕੀਤਾ ਗਿਆ । ਇਸ ਮੌਕੇ ਸੱਯਦ ਸਿਮਰ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਲੌਂਗੋਵਾਲ ਵਲੋਂ ਖਾਸ ਤੌਰ ਤੇ ਪਿ੍ਥਵੀਰਾਜ ਚੋਹਾਨ ਦੀ ਕਿਰਪਾਨ ਅਤੇ ਭਾਈ ਮਨੀ ਸਿੰਘ ਜੀ ਦੇ ਮਾਤਾ ਜੀ ਖੜਾਵਾਂ ਵੀ ਖਾਸ ਤੋਰ ਤੇ ਸੰਗਤਾਂ ਦੇ ਦਰਸ਼ਨਾਂ ਲਈ ਮੰਗਵਾਈਆਂ ਗੲੀਆਂ ਜਿਸ ਦੇ ਦਰਸ਼ਨ ਬਾਬਾ ਜਸਵੀਰ ਸਿੰਘ ਜੀ ਨੇ ਕਰਵਾਏ ।